ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੀ ਸਮੱਗਲਿੰਗ ਦਾ ਇਹ ਨਵਾਂ ਤਰੀਕਾ ਲੱਭਿਐ ਬਈ

ਸੋਨੇ ਦੀ ਸਮੱਗਲਿੰਗ ਦਾ ਇਹ ਨਵਾਂ ਤਰੀਕਾ ਲੱਭਿਐ ਬਈ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਪੁਲਿਸ ਨੇ ਇੱਕ ਨਵੇਂ ਤਰੀਕੇ ਨਾਲ ਸੋਨੇ ਦੀ ਸਮੱਗਲਿੰਗ ਕਰ ਰਹੇ ਵਿਅਕਤੀ ਨੂੰ ਫੜਿਆ ਹੈ। ਜਿਸ ਸਮੱਗਲਰ ਨੂੰ ਫੜਿਆ ਗਿਆ ਹੈ, ਉਸ ਨੇ ਆਪਣੇ ਸਰੀਰ ਉੱਤੇ ਤਰਲ ਸੋਨੇ ਦਾ ਲੇਪ ਕਰਵਾਇਆ ਹੋਇਆ ਸੀ। ਉਸ ਵਿਅਕਤੀ ਨੂੰ ਸੋਨੇ ਦੀ ਸਮੱਗਲਿੰਗ ਦਾ ਜਤਨ ਕਰਦਿਆਂ ਚੌਧਰੀ ਚਰਨ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤਾ ਹੈ।

 

 

ਦੋਸ਼ੀ ਦੀ ਇਹ ਤਰਕੀਬ ਵੇਖ ਕੇ ਹਵਾਈ ਅੱਡੇ ’ਤੇ ਮੌਜੂਦ ਆਮ ਲੋਕ ਵੀ ਹੈਰਾਨ ਹੋ ਗਏ। ਪੁਲਿਸ ਹੁਣ ਅਗਲੇਰੀ ਕਾਰਵਾਈ ਕਰ ਰਹੀ ਹੈ। ਸਮੱਗਲਰ ਕੋਲੋਂ ਕਸਟਮ ਵਿਭਾਗ ਨੇ 542 ਗ੍ਰਾਮ ਸੋਨਾ ਬਰਾਮਦ ਕੀਤਾ ਹੈ; ਜਿਸ ਦੀ ਕੀਮਤ 21 ਲੱਖ 46 ਹਜ਼ਾਰ 320 ਰੁਪਏ ਦੱਸੀ ਜਾ ਰਹੀ ਹੈ।

 

 

ਉਹ ਦੁਬਈ ਤੋਂ ਉਡਾਣ ਨੰਬਰ IX194 ਰਾਹੀਂ ਲਖਨਊ ਆਇਆ ਸੀ ਤੇ ਉਸ ਦੀ ਪਿੱਠ ਉੱਤੇ ਤਰਲ ਸੋਨੇ ਦਾ ਲੇਪ ਮਿਲਣ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲੇ ਤੱਕ ਮੁਲਜ਼ਮ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।

 

 

ਕਸਟਮ ਵਿਭਾਗ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਸ਼ਾਰਜਾਹ ਤੋਂ ਵਾਰਾਨਸੀ ਪੁੱਜੇ ਇੱਕ ਹੋਰ ਯਾਤਰੀ ਕੋਲੋਂ ਵੀ ਪੁਲਿਸ ਨੇ 9.66 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਉਸ ਨੇ 473.200 ਗ੍ਰਾਮ ਸੋਨੇ ਦਾ ਪੇਸਟ ਬਣਾ ਕੇ ਜੀਨਜ਼ ਤੇ ਬਨੈਣ ’ਚ ਲੁਕਾਇਆ ਹੋਇਆ ਸੀ। ਕਸਟਮ ਅਧਿਕਾਰੀਆਂ ਦੀ ਸਖ਼ਤੀ ਦੇ ਬਾਵਜੂਦ ਇੱਕ ਹਫ਼ਤੇ ਵਿੱਚ ਚੌਥੀ ਵਾਰ ਸੋਨੇ ਦੀ ਬਰਾਮਦਗੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is the new trick to smuggle gold