ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਅੱਜ ਤੇ ਭਲਕੇ ਮੀਂਹ ਤੇ ਗੜੇ ਪੈਣ ਦੇ ਆਸਾਰ

ਪੰਜਾਬ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਅੱਜ ਤੇ ਭਲਕੇ ਮੀਂਹ ਤੇ ਗੜੇ ਪੈਣ ਦੇ ਆਸਾਰ

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ–ਕਸ਼ਮੀਰ ਤੇ ਉੱਤਰ ਪ੍ਰਦੇਸ਼ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਅੱਜ ਸੋਮਵਾਰ ਤੇ ਭਲਕੇ ਮੰਗਲਵਾਰ ਨੂੰ ਸੀਤ ਲਹਿਰ ਦੇ ਹੋਰ ਜ਼ੋਰ ਫੜਨ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਲਗਭਗ ਪੂਰੇ ਇਲਾਕੇ ’ਚ ਚੱਲਣਗੀਆਂ। ਕੁਝ ਥਾਵਾਂ ਉੱਤੇ ਮੀਂਹ ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ। ਧੁੰਦ ਤੇ ਕੋਹਰਾ ਵੀ ਵਧਣਗੇ, ਜੋ ਸੜਕੀ, ਰੇਲ ਤੇ ਹਵਾਈ ਆਵਾਜਾਈ ਦੀ ਰਫ਼ਤਾਰ ਨੂੰ ਮੱਠੀ ਕਰਨਗੇ।

 

 

ਹਿਮਾਚਲ ਪ੍ਰਦੇਸ਼ ਤੇ ਜੰਮੂ–ਕਸ਼ਮੀਰ ’ਚ ਅਗਲੇ ਕੁਝ ਦਿਨਾਂ ਤੱਕ ਉੱਚੇ ਪਹਾੜਾਂ ’ਤੇ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ; ਜਿਸ ਕਾਰਨ ਹਵਾ ’ਚ ਠੰਢਕ ਹੋਰ ਜ਼ਿਆਦਾ ਵਧੇਗੀ। ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਲਈ ਭਾਰੀ ਵਰਖਾ ਤੇ ਬਰਫ਼ਬਾਰੀ ਦੀ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ।

 

 

ਮੌਸਮ ਵਿਭਾਗ ਮੁਤਾਬਕ ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਪ੍ਰਦੇਸ਼ ਦੇ ਵੱਖੋ–ਵੱਖਰੇ ਸਥਾਨਾਂ ਉੱਛੇ ਜਿੱਥੇ ਸੰਘਣੀ ਧੁੰਦ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਹੋਵੇਗੀ; ਉੱਥੇ ਹੀ ਆਸਾਮ, ਮੇਘਾਲਿਆ, ਨਾਗਾਲੈਂਡ, ਪੂਰਬੀ ਰਾਜਸਥਾਨ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ, ਓੜੀਸ਼ਾ ਤੇ ਬਿਹਾਰ ’ਚ ਹਲਕੇ ਕੋਹਰੇ ਕਾਰਨ ਆਵਾਜਾਈ ਪ੍ਰਭਾਵਿਤ ਹੋਵੇਗੀ।

 

 

ਉੱਧਰ ਕੱਲ੍ਹ ਐਤਵਾਰ ਨੂੰ ਵੀ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹਵਾ ਦਾ ਮਿਆਰ 336 AQI ਨਾਲ ‘ਬਹੁਤ ਖ਼ਰਾਬ’ ਵਰਗ ਵਿੱਚ ਬਣਿਆ ਰਿਹਾ। ਦਿੱਲੀ ’ਚ ਧੁੱਪ ਨਿੱਕਲਣ ਕਾਰਨ ਵੱਧ ਤੋਂ ਵੱਧ ਤਾਪਮਾਨ ਇਸ ਮੌਸਮ ਦੇ ਔਸਤ ਤੋਂ 2 ਅੰਕ ਉਤਾਂਹ ਉੱਠ ਕੇ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ; ਜਦ ਕਿ ਘੱਟੋ–ਘੱਟ ਤਾਪਮਾਨ 7 ਡਿਗਰੀ ਸੈਲਸੀਅਸ ’ਤੇ ਚੱਲ ਰਿਹਾ ਹੈ।

 

 

ਅੱਜ ਸਵੇਰੇ 8:30 ਵਜੇ ਚੰਡੀਗੜ੍ਹ, ਰੋਪੜ, ਫ਼ਤਿਹਗੜ੍ਹ ਸਾਹਿਬ ਦਾ ਤਾਪਮਾਨ 12 ਡਿਗਰੀ ਸੈਲਸੀਅਸ ਸੀ; ਜਦ ਕਿ ਲੁਧਿਆਣਾ, ਬਠਿੰਡਾ, ਜਲੰਧਰ ਤੇ ਹੋਰ ਜ਼ਿਆਦਾਤਰ ਇਲਾਕਿਆਂ ਦਾ ਤਾਪਮਾਨ 11 ਡਿਗਰੀ ਸੈਲਸੀਅਸ ਸੀ। ਅੰਮ੍ਰਿਤਸਰ ਦਾ ਤਾਪਮਾਨ ਸਭ ਤੋਂ ਘੱਟ 10 ਡਿਗਰੀ ਸੈਲਸੀਅਸ ਸੀ। ਅੱਜ ਬੱਦਲਵਾਈ ਹੋਣ ਕਾਰਨ ਕੁਝ ਇਲਾਕਿਆਂ ’ਚ ਧੁੰਦ ਨਹੀਂ ਸੀ।

 

 

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਮਨਾਲ਼ੀ, ਕੁਫ਼ਰੀ, ਡਲਹੌਜ਼ੀ, ਕੇਅਲੌਂਗ ਤੇ ਕਲਪਾ ਆਦਿ ਇਲਾਕਿਆਂ ’ਚ ਤਾਪਮਾਨ ਸਿਫ਼ਰ ਡਿਗਰੀ ਤੋਂ ਹੇਠਾਂ ਪੁੱਜ ਗਿਆ ਹੈ। ਜੰਮੂ–ਕਸ਼ਮੀਰ ’ਚ ਧੁੱਪ ਨਿੱਕਲਣ ਕਾਰਨ ਰਾਤ ਦੇ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਸ੍ਰੀਨਗਰ ’ਚ ਸਨਿੱਚਰਵਾਰ ਰਾਤੀਂ ਤਾਪਮਾਨ –1 ਡਿਗਰੀ ਦਰਜ ਕੀਤੀ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It may rain with hailstorm in North India including Punjab today and tomorrow