ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੂੰ 170 ਕਰੋੜ ਦੀ ਹਵਾਲਾ–ਰਾਸ਼ੀ ਲੈਣ ਦੇ ਦੋਸ਼ ਨਾਲ ਮਿਲਿਆ IT ਨੋਟਿਸ

ਕਾਂਗਰਸ ਨੂੰ 170 ਕਰੋੜ ਦੀ ਹਵਾਲਾ–ਰਾਸ਼ੀ ਲੈਣ ਦੇ ਦੋਸ਼ ਨਾਲ ਮਿਲਿਆ IT ਨੋਟਿਸ

ਆਮਦਨ ਟੈਕਸ (IT) ਵਿਭਾਗ ਵੱਲੋਂ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕਾਂਗਰਸ ਪਾਰਟੀ ਨੂੰ ਇਹ ਨੋਟਿਸ ਸਿਆਸੀ ਚੰਦੇ ਕਾਰਨ ਭੇਜਿਆ ਗਿਆ ਹੈ। ਬੀਤੀ 2 ਦਸੰਬਰ ਨੂੰ ਭੇਜੇ ਗਏ ਇਸ ਨੋਟਿਸ ਵਿੱਚ ਹੈਦਰਾਬਾਦ ਦੀ ਇੱਕ ਕੰਪਨੀ ਵੱਲੋਂ ਭੇਜੇ ਗਏ ਪੈਸਿਆਂ ਦਾ ਹਿਸਾਬ ਨਾ ਦੇਣ ਦਾ ਕਾਰਨ ਪੁੱਛਿਆ ਗਿਆ ਹੈ।

 

 

ਹੈਦਰਾਬਾਦ ਦੀ ਇਨਫ਼੍ਰਾਸਟਰੱਕਚਰ ਕੰਪਨੀ ਨਾਲ ਜੁੜੇ ਪੈਸਿਆਂ ਦੇ ਲੈਣ–ਦੇਣ ਦੇ ਮਾਮਲੇ ਵਿੱਚ ਕਾਂਗਰਸ ਪਾਰਟੀ ਨੂੰ ਨੋਟਿਸ ਭੇਜਿਆ ਗਿਆ ਹੈ। ਕੰਪਨੀ ਵੱਲੋਂ ਕੀਤੇ ਗਏ ਦਾਅਵੇ ਵਿੱਚ ਜਿਹੜੇ ਪੈਸਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਨਾਲ ਜੁੜੇ ਕਾਗਜ਼ ਕਾਂਗਰਸ ਪਾਰਟੀ ਪੇਸ਼ ਨਹੀਂ ਕਰ ਸਕੀ ਹੈ।

 

 

ਇਸ ਤੋਂ ਪਹਿਲਾਂ 4 ਨਵੰਬਰ ਨੂੰ ਵੀ ਇਸੇ ਮਾਮਲੇ ’ਚ ਨੋਟਿਸ ਦਿੱਤਾ ਗਿਆ ਸੀ ਪਰ ਕਾਂਗਰਸ ਵੱਲੋਂ ਕੋਈ ਵੀ ਆਮਦਨ ਟੈਕਸ ਵਿਭਾਗ ਸਾਹਵੇਂ ਪੇਸ਼ ਨਹੀਂ ਹੋਇਆ ਸੀ। ਹਾਲੇ ਤੱਕ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ’ਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਆਮਦਨ ਟੈਕਸ ਵਿਭਾਗ ਨੇ ਬੀਤੇ ਦਿਨੀਂ ਹੈਦਰਾਬਾਦ ਦੀ ਇੱਕ ਇਨਫ਼੍ਰਾਸਟਰੱਕਚਰ ਕੰਪਨੀ ਦੇ ਛਾਪਾ ਮਾਰਿਆ ਸੀ। ਤਦ ਇਹ ਗੱਲ ਸਾਹਮਣੇ ਆਈ ਸੀ ਕਿ ਕੰਪਨੀ ਵੱਲੋਂ ਹਵਾਲਾ ਰਾਹੀਂ ਕਾਂਗਰਸ ਪਾਰਟੀ ਨੂੰ 170 ਕਰੋੜ ਰੁਪਏ ਭੇਜੇ ਗਏ ਹਨ; ਜਿਸ ਕਾਰਨ ਆਮਦਨ ਟੈਕਸ ਵਿਭਾਗ ਨੇ ਜਾਂਚ ਤੇਜ਼ ਕਰ ਦਿੱਤੀ ਸੀ।

 

 

ਇਸ ਫ਼ੰਡ ਨੂੰ ਸਰਕਾਰੀ ਪ੍ਰੋਜੈਕਟ ਦੇ ਹਿਸਾਬ ਤੋਂ ਵੱਖ ਰੱਖਿਆ ਗਿਆ ਸੀ ਤੇ ਇਸ ਦੀ ਜਾਅਲੀ ਬਿਲਿੰਗ ਤਿਆਰ ਕੀਤੀ ਗਈ ਸੀ। ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਕੰਪਨੀ ਵੱਲੋਂ ਜਿਹੜੇ ਬੋਗਸ ਬਿਲ ਤਿਆਰ ਕੀਤੇ ਗਏ ਸਨ, ਉਹ ਉਨ੍ਹਾਂ ਸਰਕਾਰੀ ਪ੍ਰੋਜੈਕਟਾਂ ਨਾਲ ਜੁੜੇ ਸਨ; ਜਿਨ੍ਹਾਂ ਦਾ ਸਿੱਧਾ ਸਬੰਧ ਆਰਥਿਕ ਤੌਰ ਉੱਤੇ ਪੱਛੜੇ ਵਰਗ ਨਾਲ ਸੀ।

 

 

ਇੱਥੇ ਵਰਨਣਯੋਗ ਹੈ  ਕਿ ਇਸ ਕੰਪਨੀ ਵੱਲੋਂ ਕੁਝ ਹੋਰ ਸਿਆਸੀ ਪਾਰਟੀਆਂ ਨੂੰ ਵੀ ਇਸੇ ਤਰ੍ਹਾਂ ਦਾ ਚੰਦਾ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ; ਭਾਵੇਂ ਹਾਲੇ ਉਨ੍ਹਾਂ ਦੇ ਨਾਂਵਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT Notice received with allegation of Rs 170 Crore Hawala amount on Congress