ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤੀ ਮੂਲ ਦੇ IT ਪ੍ਰੋਫ਼ੈਸ਼ਨਲ ਵੱਲੋਂ 4 ਪਰਿਵਾਰਕ ਮੈਂਬਰਾਂ ਦਾ ਕਤਲ

​​​​​​​ਭਾਰਤੀ ਮੂਲ ਦੇ IT ਪ੍ਰੋਫ਼ੈਸ਼ਨਲ ਵੱਲੋਂ 4 ਪਰਿਵਾਰਕ ਮੈਂਬਰਾਂ ਦਾ ਕਤਲ

ਭਾਰਤੀ ਮੂਲ ਦੇ 53 ਸਾਲਾ IT ਪ੍ਰੋਫ਼ੈਸ਼ਨਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਆਪਣੀ ਕਾਰ ਵਿੱਚ ਇੱਕ ਲਾਸ਼ ਲੈ ਕੇ ਖ਼ੁਦ ਹੀ ਪੁਲਿਸ ਥਾਣੇ ਵਿੱਚ ਪੇਸ਼ ਹੋ ਗਿਆ ਸੀ। ਉਸ ਨੇ ਮੰਨਿਆ ਹੈ ਕਿ ਉਸ ਨੇ ਇੱਕ ਹਫ਼ਤੇ ਅੰਦਰ ਆਪਣੇ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿੱਤਾ ਹੈ। ਚੌਥੀ ਲਾਸ਼ ਲੈ ਕੇ ਉਹ ਪੁਲਿਸ ਕੋਲ ਪੁੱਜਾ।

 

 

ਸ਼ੱਕੀ ਮੁਲਜ਼ਮ ਦੀ ਸ਼ਨਾਖ਼ਤ ਸ਼ੰਕਰ ਨਾਗੱਪਾ ਹਾਂਗੁੜ ਵਜੋਂ ਹੋਈ ਹੈ। ਇਹ ਜਾਣਕਾਰੀ ਰੋਜ਼ਵਿਲੇ ਪੁਲਿਸ ਵਿਭਾਗ ਦੇ ਕਪਤਾਨ ਜੋਸ਼ੂਆ ਸਾਈਮਨ ਵਜੋਂ ਹੋਈ ਹੈ।

 

 

ਪੁਲਿਸ ਅਧਿਕਾਰੀ ਨੇ ਚਾਰ ਮ੍ਰਿਤਕਾਂ ਦਾ ਨਾਂਅ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਇੰਨਾ ਜ਼ਰੂਰ ਦੱਸਿਆ ਕਿ ਇਹ ਸਾਰੀ ਸ਼ੱਕੀ ਕਾਤਲ ਦੇ ਪਰਿਵਾਰਕ ਮੈਂਬਰ ਹੀ ਹਨ। ਮ੍ਰਿਤਕਾਂ ਵਿੱਚ ਦੋ ਬਾਲਗ਼ ਤੇ ਦੋ ਬੱਚੇ ਸ਼ਾਮਲ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਸ਼ੱਕੀ ਮੁਲਜ਼ਮ ਹਾਂਗੁੜ ਲਾਲ ਰੰਗ ਦੀ Mazda6 ਚਲਾ ਕੇ ਮਾਊਂਟ ਸ਼ਾਸਤਾ ਸ਼ਹਿਰ ਦੇ ਪੁਲਿਸ ਥਾਣੇ ਪੁੱਜਾ। ਉਸ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੋਜ਼ਵਿਲੇ ਸਥਿਤ ਆਪਣੇ ਹੀ ਘਰ ਅੰਦਰ ਮਾਰ ਸੁੱਟਿਆ ਹੈ।

 

 

ਸ਼ੱਕੀ ਕਾਤਲ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਨੂੰ ਹੁਣ ਸਾਊਥ ਪਲੇਸਰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪੁਲਿਸ ਸਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਲੇਸਰ ਕਾਊਂਟੀ ਵਿੱਚ ਅਜਿਹੀ ਮਾੜੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਇਸ ਕਾਊਂਟੀ ਦੀ ਆਬਾਦੀ 1 ਲੱਖ 30 ਹਜ਼ਾਰ ਹੈ।

 

 

ਮਾਊਂਟ ਸ਼ਾਸਤਾ ਪੁਲਿਸ ਦੇ ਮੁਖੀ ਪੈਰਿਸ਼ ਕ੍ਰਾਸ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਇੱਕ ਹੋਰ ਅਧਿਕਾਰੀ ਕਾਰ ਵਿੱਚ ਇਹ ਵੇਖਣ ਲਈ ਗਏ ਕਿ ਕੀ ਹਾਂਗੁੜ ਸੱਚਮੁਚ ਠੀਕ ਆਖ ਰਿਹਾ ਹੈ।

 

 

ਰੋਜ਼ਵਿਲੇ ਸ਼ਹਿਰ ਸੈਕਰਾਮੈਂਟੋ ਨੇੜੇ ਸਥਿਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT Professional of Indian original murders four of his family members