ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਮੰਤਰੀ ਦੇ ਘਰ `ਤੇ ਛਾਪਾ, 2 ਕਰੋੜ ਦੇ ਗਹਿਣੇ ਤੇ 37 ਲੱਖ ਨਕਦ ਬਰਾਮਦ

ਦਿੱਲੀ ਦੇ ਮੰਤਰੀ ਦੇ ਘਰ `ਤੇ ਛਾਪਾ, 2 ਕਰੋੜ ਦੇ ਗਹਿਣੇ ਤੇ 37 ਲੱਖ ਨਕਦ ਬਰਾਮਦ

ਆਮਦਨ ਟੈਕਸ ਵਿਭਾਗ ਦੇ ਛਾਪੇ ਦੌਰਾਨ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨਜਫ਼ਗੜ੍ਹ ਹਲਕੇ ਤੋਂ ਵਿਧਾਇਕ ਕੈਲਾਸ਼ ਗਹਿਲੋਤ ਤੇ ਉਨ੍ਹਾਂ ਦੇ ਪਰਿਵਾਰ ਕੋਲੋਂ 2 ਕਰੋੜ ਰੁਪਏ ਦੇ ਗਹਿਣੇ ਅਤੇ 37 ਲੱਖ ਨਕਦ ਬਰਾਮਦ ਹੋਏ ਹਨ।


ਵਿਭਾਗ ਦੇ ਬੁਲਾਰੇ ਸੁਭੀ ਆਹਲੂਵਾਲੀਆ ਨੇ ਇਸ ਛਾਪੇ ਦੌਰਾਨ ਨਕਦੀ ਤੇ ਗਹਿਣੇ ਕਬਜ਼ੇ `ਚ ਲੈਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਛਾਪੇ ਇਸੇ ਮਹੀਨੇ ਦੇ ਦੂਜੇ ਹਫ਼ਤੇ ਮਾਰੇ ਗਏ ਸਨ।


ਆਮਦਨ ਟੈਕਸ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਮੰਤਰੀ ਤੇ ਗਹਿਲੋਤ ਤੇ ਉਨ੍ਹਾਂ ਦੀ ਪਤਨੀ ਦੇ ਨਾਂਅ ਦੇ ਇੱਕ ਬੈਂਕ ਲਾਕਰ ਵਿੱਚੋਂ 28 ਲੱਖ ਦੇ ਗਹਿਣੇ ਹੋਰ ਬਰਾਮਦ ਹੋਏ ਹਨ। ਉਹ ਪਹਿਲਾਂ ਫੜੇ ਸਾਮਾਨ ਤੋਂ ਇਲਾਵਾ ਹਨ ਤੇ ਉਹ ਵੀ ਜ਼ਬਤ ਕਰ ਲਏ ਗਏ ਹਨ।


ਵਿਭਾਗ ਨੇ ਗਹਿਲੋਤ ਤੇ ਉਨ੍ਹਾਂ ਦੇ ਪਰਿਵਾਰ ਦੇ 16 ਕਾਰੋਬਾਰੀ ਤੇ ਰਿਹਾਇਸ਼ੀ ਟਿਕਾਣਿਆਂ `ਤੇ ਛਾਪੇ ਮਾਰੇ ਸਨ। ਸ੍ਰੀ ਗਹਿਲੋਤ ਦੀਆਂ ਦੋ ਕੰਪਨੀਆਂ ਬ੍ਰਿਸਕ ਇਨਫ਼ਰਾਸਟ੍ਰੱਕਚਰ ਐਂਡ ਡਿਵੈਲਪਰ ਪ੍ਰਾਈਵੇਟ ਲਿਮਿਟੇਡ ਅਤੇ ਕਾਰਪੋਰੇਟ ਇੰਟਰਨੈਸ਼ਨਲ ਫ਼ਾਈਨੈਂਸ਼ੀਅਲ ਸਰਵਿਸੇਜ਼ ਪ੍ਰਾਈਵੇਟ ਲਿਮਿਟੇਡ ਹਨ। ਪਹਿਲਾਂ ਦੋਸ਼ ਲੱਗੇ ਸਨ ਕਿ ਇਨ੍ਹਾਂ ਕੰਪਨੀਆਂ ਰਾਹੀਂ ਕਥਿਤ ਤੌਰ `ਤੇ ਟੈਕਸ-ਚੋਰੀ ਕੀਤੀ ਜਾ ਰਹੀ ਹੈ।


ਇਹ ਛਾਪੇ ਵਸੰਤ ਕੁੰਜ, ਪਸ਼ਚਿਮ ਵਿਹਾਰ, ਨਜਫ਼ਗੜ੍ਹ ਤੇ ਗੁਰੂਗ੍ਰਾਮ `ਚ ਮਾਰੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT raid on Delhi minister residence