ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਵਾਈ ਅੱਡੇ ਤੋਂ ਮਿਲੇ ‘ਸ਼ੱਕੀ ਬੈਗ’ ’ਚੋਂ ਨਿੱਕਲਿਆ ਇਹ…

ਦਿੱਲੀ ਹਵਾਈ ਅੱਡੇ ਤੋਂ ਮਿਲੇ ‘ਸ਼ੱਕੀ ਬੈਗ’ ’ਚੋਂ ਨਿੱਕਲਿਆ ਇਹ…

ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ  ਜਿਹੜੇ ਸ਼ੱਕੀ ਬੈਗ ਨੇ ਕੱਲ੍ਹ ਸਾਰਾ ਦਿਨ ਵਖ਼ਤ ਪਾਈ ਰੱਖਿਆ ਤੇ ਇਹ ਆਖਿਆ ਜਾਂਦਾ ਰਿਹਾ ਕਿ ਉਸ ਵਿੱਚ ਵਿਸਫ਼ੋਟਕ ਪਦਾਰਥ RDX ਹੈ; ਉਸ ਵਿੱਚੋਂ ਤਾਂ ਕੁਝ ਹੋਰ ਹੀ ਨਿੱਕਲਿਆ ਹੈ। ਉਸ ਬੈਗ ’ਚੋਂ ਚਾਕਲੇਟ ਤੇ ਮਿਠਾਈਆਂ ਨਿੱਕਲੀਆਂ ਹਨ।

 

 

ਜਦੋਂ ਸ਼ੁੱਕਰਵਾਰ ਦੇਰ ਰਾਤੀਂ ਇਸ ਬੈਗ ਬਾਰੇ ਪੁੱਛਿਆ ਗਿਆ, ਤਾਂ CSIF ਦੇ ਸਹਾਇਕ ਇੰਸਪੈਕਟਰ–ਜਨਰਲ ਹੇਮੇਂਦਰ ਸਿੰਘ ਨੇ ਦੱਸਿਆ ਕਿ ਉਸ ਸ਼ੱਕੀ ਬੈਗ ਨੂੰ ਕੂਲਿੰਗ–ਪਿੱਟ ’ਚ ਰੱਖਿਆ ਗਿਆ ਹੈ; ਤਾਂ ਜੋ ਜੇ ਕਿਤੇ ਉਹ ਵਿਸਫ਼ੋਟਕ ਪਦਾਰਥ ਫਟ ਵੀ ਜਾਵੇ, ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ 24 ਘੰਟਿਆਂ ਪਿੱਛੋਂ ਹੀ ਪਤਾ ਚੱਲ ਸਕੇਗਾ ਕਿ ਆਖ਼ਰ ਬੈਗ ਵਿੱਚ ਕੀ ਹੈ?

 

 

ਇੱਥੇ ਵਰਨਣਯੋਗ ਹੈ ਕਿ ਵੀਰਵਾਰ ਤੇ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਟਰਮੀਨਲ–3 ’ਤੇ ਕਾਲ਼ੇ ਰੰਗ ਦਾ ਸ਼ੱਕੀ ਬੈਗ CISF ਨੇ ਜ਼ਬਤ ਕੀਤਾ ਸੀ। ਮੌਕੇ ਉੱਤੇ ਵਿਸਫ਼ੋਟਕ ਮਾਹਿਰ ਡੌਗ ਸਕੁਐਡ ਵੀ ਸੱਦ ਲਿਆ ਗਿਅ। ਕੁੱਤੇ ਨੇ ਉਸ ਨੂੰ ਸੁੰਘਣ ਤੋਂ ਬਾਅਦ ਸ਼ੱਕੀ ਦੱਸਿਆ। ਉਸ ਤੋਂ ਬਾਅਦ ਉੱਥੇ ਸੁਰੱਖਿਆ ਏਜੰਸੀਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।

 

 

ਸ਼ੁੱਕਰਵਾਰ ਸ਼ਾਮ ਤੱਕ ਇਹੋ ਤਮਾਸ਼ਾ ਚੱਲਦਾ ਰਿਹਾ। ਸਭ ਨੂੰ ਇਹੋ ਖ਼ਦਸ਼ਾ ਲੱਗਾ ਰਿਹਾ ਕਿ ਆਖ਼ਰ ਉੱਥੇ ਇਹ ਵਿਸਫ਼ੋਟਕ ਪਦਾਰਥ ਰੱਖ ਕੌਣ ਗਿਆ।

 

 

ਪਰ ਦੇਰ ਰਾਤੀਂ ਹਰਿਆਣਾ ਦੇ ਬੱਲਭਗੜ੍ਹ ਨਿਵਾਸੀ ਸ਼ਾਹਿਦ ਖ਼ਾਨ ਨੇ ਉਹ ਸਾਰੇ ਖ਼ਦਸ਼ੇ ਖ਼ਤਮ ਕਰ ਦਿੱਤੇ। ਸ਼ਾਹਿਦ ਨੇ ਦੱਸਿਆ ਕਿ ਬੈਗ ਉਸ ਤੋਂ ਗ਼ਲਤੀ ਨਾਲ ਰਹਿ ਗਿਆ ਸੀ। ਬੈਗ ਵਿੱਚ ਚਾਕਲੇਟ ਤੇ ਮਿਠਾਈਆਂ ਹਨ। ਇਹ ਗੱਲ ਉਸ ਨੇ ਹਵਾਈ ਅੱਡੇ ਦੇ ਥਾਣੇ ਪੁੱਜ ਕੇ ਦੱਸੀ। ਫਿਰ ਸ਼ੱਕੀ ਬੈਗ ਨੂੰ ‘ਕੂਲਿੰਗ–ਪਿੱਟ’ ਵਿੱਚ ਰੱਖ ਕੇ ਉਸ ਨੂੰ ਠੰਢਾ ਕਰਨ ਦੀਆਂ ਕੋਸ਼ਿਸ਼ਾਂ ਦਾ ਮਜ਼ਾਕ ਉੱਡਣ ਲੱਗਾ।

 

 

ਹਵਾਈ ਅੱਡੇ ਉੱਤੇ ਤਾਇਨਾਤ ਦਿੱਲੀ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਸਨਿੱਚਰਵਾਰ ਨੂੰ IANS ਨੁੰ ਦੱਸਿਆ ਕਿ ਬੈਗ ਦੇ ਮਾਲਕ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੇ ਬੈਗ ਵਿੱਚ ਲੈਪਟਾਪ ਦਾ ਚਾਰਜਰ ਤੇ ਕੁਝ ਕਾਜੂ ਵੀ ਰੱਖੇ ਹੋਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It was in Suspicious bag found at Delhi s IGI Airport