ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020: ਸ਼ਾਹੀਨ ਬਾਗ਼ ਦੇ CAA ਵਿਰੋਧੀ ਮੁਜ਼ਾਹਰਾਕਾਰੀ ਵੋਟਰਾਂ ਦੀ ਇਹ ਸੀ ਰਣਨੀਤੀ

ਦਿੱਲੀ ਚੋਣਾਂ 2020: ਸ਼ਾਹੀਨ ਬਾਗ਼ ਦੇ CAA ਵਿਰੋਧੀ ਮੁਜ਼ਾਹਰਾਕਾਰੀ ਵੋਟਰਾਂ ਦੀ ਇਹ ਸੀ ਰਣਨੀਤੀ

ਪਿਛਲੇ 57 ਦਿਨਾਂ ਤੋਂ ਸੀਏਏ (CAA), ਐੱਨਆਰਸੀ (NRC) ਤੇ ਐੱਨਪੀਆਰ (NPR) ਵਿਰੁੱਧ ਸ਼ਾਹੀਨ ਬਾਗ਼ ’ਚ ਰੋਸ ਮੁਜ਼ਾਹਰੇ ਤੇ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਚੋਣਾਂ ਵਿੱਚ ਰੱਜ ਕੇ ਵੋਟਾਂ ਪਾਈਆਂ। ਵੋਟਿੰਗ ਲਈ ਅਜਿਹੀ ਰਣਨੀਤੀ ਇੱਕ ਦਿਨ ਪਹਿਲਾਂ ਹੀ ਉਲੀਕ ਲਈ ਗਈ ਸੀ।

 

 

ਰੋਸ ਪ੍ਰਦਰਸ਼ਨਕਾਰੀਆਂ ਨੇ ਤੈਅ ਕੀਤਾ ਸੀ ਕਿ ਉਹ ਵਾਰੀ–ਸਿਰ ਵੋਟਾਂ ਪਾਉਣ ਜਾਣਗੇ ਤੇ ਰੋਸ ਧਰਨੇ ਵਾਲੀ ਥਾਂ ਬਿਲਕੁਲ ਵੀ ਖ਼ਾਲੀ ਨਹੀਂ ਛੱਡਣਗੇ।

 

 

ਇਸੇ ਲਈ ਓਖਲਾ ਵਿਧਾਨ ਸਭਾ ਅਧੀਨ ਆਉਂਦੇ ਸ਼ਾਹੀਨ ਬਾਗ਼, ਜਾਮੀਆ ਨਗਰ, ਬਾਟਲਾ ਹਾਊਸ, ਓਖਲਾ ਆਦਿ ਖੇਤਰਾਂ ਦੇ ਪੋਲਿੰਗ ਸਟੇਸ਼ਨਾਂ ’ਤੇ ਸਵੇਰ ਤੋਂ ਹੀ ਵੋਟਰ ਵੱਡੀ ਗਿਣਤੀ ’ਚ ਮੌਜੂਦ ਸਨ। ਸਥਾਨਕ ਲੋਕਾਂ ਮੁਤਾਬਕ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸਹ ਵਾਰ ਪੋਲਿੰਗ ਸਟੇਸ਼ਨਾਂ/ਬੂਥਾਂ ’ਤੇ ਵੱਧ ਭੀੜਾਂ ਦਿਸੀਆਂ।

 

 

ਸਵੇਰ ਵੇਲੇ ਪੋਲਿੰਗ ਸਟੇਸ਼ਨਾਂ ’ਤੇ ਔਰਤਾਂ ਦੇ ਮੁਕਾਬਲੇ ਮਰਦਾਂ ਦੀ ਗਿਣਤੀ ਵੱਧ ਦਿਸੀ। ਇਸ ਤੋਂ ਬਾਅਦ ਦੁਪਹਿਰ ਤੱਕ ਔਰਤਾਂ ਦੀ ਗਿਣਤੀ ਵਧਣ ਲੱਗੀ।

 

 

ਸ਼ਾਹੀਨ ਬਾਗ਼ ਪਬਲਿਕ ਸਕੂਲ, ਸ਼ਾਹੀਨ ਬਾਗ਼ ਠੋਕਰ ਨੰਬਰ 8, ਓਖਲਾ ਸਕੂਲ ਉੱਤੇ ਸਵੇਰੇ ਵੋਟਰਾਂ ਦੀਆਂ 500 ਮੀਟਰ ਭਾਵ ਅੱਧਾ ਕਿਲੋਮੀਟਰ ਲੰਮੀਆਂ ਕਤਾਰਾਂ ਲੱਗੀਆਂ ਵੇਖੀਆਂ ਗਈਆਂ। ਲੋਕ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਾਫ਼ੀ ਦੂਰ ਤੱਕ ਖੜ੍ਹੇ ਸਨ। ਸ਼ਾਹੀਨ ਬਾਗ਼ ਠੋਕਰ ਨੰਬਰ 8 ਪੋਲਿੰਗ ਬੂਥ ਉੱਤੇ ਵੱਡੀ ਗਿਣਤੀ ’ਚ ਐੱਸਐੱਸਬੀ ਤੇ ਉਤਰਾਖੰਡ ਪੁਲਿਸ ਦੇ ਮੁਲਾਜ਼ਮ ਤਾਇਨਾਤ ਸਨ।

 

 

ਸ਼ਾਹੀਨ ਬਾਗ਼, ਜਾਮੀਆ ਨਗਰ, ਬਾਟਲਾ ਹਾਊਸ ਤੇ ਓਖਲਾ ਸਮੇਤ ਹੋਰ ਪੋਲਿੰਗ ਸਟੇਸ਼ਨਾਂ ਉੱਤੇ ਸਵੇਰੇ 5 ਵਜੇ ਤੋਂ ਹੀ ਚਹਿਲਕਦਮੀ ਸ਼ੁਰੂ ਹੋ ਗਈ ਸੀ।

 

 

ਦੁਪਹਿਰ ਇੱਕ ਵਜੇ ਤੋਂ ਢਾਈ ਵਜੇ ਦੇ ਦਰਮਿਆਨ ਜਾਮੀਆ ਨਗਰ ਤੇ ਸ਼ਾਹੀਨ ਬਾਗ਼ ਦੇ ਪੋਲਿੰਗ ਸਟੇਸ਼ਨਾਂ ’ਤੇ ਲੋਕਾਂ ਦੀ ਭੀੜ ਕੁਝ ਘੱਟ ਵਿਖਾਈ ਦਿੱਤੀ। ਪਰ ਚਾਰ ਵਜੇ ਤੋਂ ਬਾਅਦ ਮੁੜ ਇੱਥੇ ਲੋਕਾਂ ਦੀ ਗਿਣਤੀ ਵਧਣ ਲੱਗ ਪਈ ਸੀ ਤੇ ਵੋਟਿੰਗ ਖ਼ਤਮ ਹੋਣ ਤੱਕ ਇਹ ਭੀੜਾਂ ਇੰਝ ਹੀ ਕਾਇਮ ਰਹੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It was the strategy of Anti CAA Protesers of Shaheen Bagh in Delhi Elections 2020