ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

8 ਫਰਵਰੀ ਨੂੰ ਦਿੱਲੀ 'ਚ ਭਾਰਤ-ਪਾਕਿਸਤਾਨ ਦਾ ਮੁਕਾਬਲਾ : ਕਪਿਲ ਮਿਸ਼ਰਾ

8 ਫਰਵਰੀ ਨੂੰ ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਅੱਡੀ-ਚੋਟੀ ਦਾ ਜ਼ੋਰ ਲਗੀ ਰਹੀਆਂ ਹਨ। ਸੂਬੇ ਦੇ ਮੌਜੂਦਾ ਸਿਆਸੀ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਇੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਮੰਨਿਆ ਜਾ ਰਿਹਾ ਹੈ। ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ ਭਰਨ ਤੋਂ ਬਾਅਦ ਤਿੰਨੇ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ 'ਚ ਜੁੱਟ ਚੁੱਕੇ ਹਨ। ਪਾਰਟੀ ਉਮੀਦਵਾਰ ਲੋਕਾਂ ਵਿਚਕਾਰ ਜਾ ਕੇ ਆਪਣੇ ਲਈ ਵੋਟਾਂ ਦੀ ਮੰਗ ਕਰ ਰਹੇ ਹਨ।
 

 

ਹੁਣ ਦਿੱਲੀ ਚੋਣਾਂ 'ਚ 'ਪਾਕਿਸਤਾਨੀ ਦੀ ਐਂਟਰੀ' ਵੀ ਹੋ ਗਈ ਹੈ। ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਟਵੀਟ ਕਰਕੇ ਕਿਹਾ ਹੈ ਕਿ 8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ।
 

ਦਿੱਲੀ ਦੇ ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਪਿਲ ਮਿਸ਼ਰਾ ਨੇ ਵੀਰਵਾਰ ਨੂੰ ਟਵੀਟ ਕੀਤਾ। ਆਪਣੇ ਇਸ ਟਵੀਟ 'ਚ ਕਪਿਲ ਮਿਸ਼ਰਾ ਨੇ ਲਿਖਿਆ, "India vs Pakistan 8th February Delhi, 8 ਫਰਵਰੀ ਨੂੰ ਦਿੱਲੀ ਦੀ ਸੜਕਾਂ 'ਤੇ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ।"
 

 

ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਅਤੇ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਇਸ ਤੋਂ ਇਲਾਵਾ ਸੀਏਏ-ਐਨਆਰਸੀ ਵਿਰੁੱਧ ਸ਼ਾਹੀਨ ਬਾਗ 'ਚ ਚੱਲ ਰਹੇ ਰੋਸ ਪ੍ਰਦਰਸ਼ਨ ਲਈ ਕੀਤੇ ਇੱਕ ਟਵੀਟ ਦੇ ਜਵਾਬ 'ਚ ਲਿਖਿਆ, "ਪਾਕਿਸਤਾਨ ਦੀ ਐਂਟਰੀ ਸ਼ਾਹੀਨ ਬਾਗ 'ਚ ਹੋ ਚੁੱਕੀ ਹੈ। ਦਿੱਲੀ 'ਚ ਛੋਟੇ-ਛੋਟੇ ਪਾਕਿਸਤਾਨ ਬਣਾਏ ਜਾ ਰਹੇ ਹਨ। ਸ਼ਾਹੀਨ ਬਾਗ, ਚਾਂਦ ਬਾਗ, ਇੰਦਰਲੋਕ 'ਚ ਦੇਸ਼ ਦਾ ਕਾਨੂੰਨ ਨਹੀਂ ਮੰਨਿਆ ਜਾ ਰਿਹਾ। ਪਾਕਿਸਤਾਨੀ ਦੰਗਾਕਾਰੀਆਂ ਨੇ ਦਿੱਲੀ ਦੀਆਂ ਸੜਕਾਂ 'ਤੇ ਕਬਜ਼ਾ ਕੀਤਾ ਹੋਇਆ ਹੈ।"
 

ਦੱਸ ਦੇਈਏ ਕਿ ਕਪਿਲ ਮਿਸ਼ਰਾ ਕਿਸੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜਲੇ ਨੇਤਾਵਾਂ ਵਿਚੋਂ ਇੱਕ ਸਨ। ਪਿਛਲੀਆਂ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਰਾਜਧਾਨੀ ਦੀ ਕਰਾਵਲ ਨਗਰ ਸੀਟ ਜਿੱਤੀ ਸੀ। ਉਨ੍ਹਾਂ ਨੂੰ ਕੇਜਰੀਵਾਲ ਨੇ ਆਪਣੀ ਸਰਕਾਰ 'ਚ ਕੈਬਨਿਟ ਮੰਤਰੀ ਬਣਾਇਆ ਸੀ। ਪਰ ਕੁਝ ਸਮੇਂ ਬਾਅਦ ਕੇਜਰੀਵਾਲ ਅਤੇ ਮਿਸ਼ਰਾ ਦਰਮਿਆਨ ਅਜਿਹੀ ਸਿਆਸੀ ਲੜਾਈ ਸ਼ੁਰੂ ਹੋ ਗਈ ਕਿ ਉਨ੍ਹਾਂ ਨੂੰ ਸਰਕਾਰ ਤੋਂ ਵੱਖ ਹੋਣਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਹੁਣ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It will be India vs Pakistan on February 8: BJP leader Kapil Mishra