ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ITAT ਨੇ 79 ਸਾਲਾਂ ’ਚ ਪਹਿਲੀ ਵਾਰ ਕੀਤੀ ਵਿਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ

ITAT ਨੇ 79 ਸਾਲਾਂ ’ਚ ਪਹਿਲੀ ਵਾਰ ਕੀਤੀ ਵਿਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ

ਟ੍ਰਿਬਿਊਨਲ ਦੇ ਪ੍ਰਧਾਨ ਜਸਟਿਸ ਪੀ.ਪੀ. ਭੱਟ ਦੀ ਅਗਵਾਈ ਹੇਠਲੇ ‘ਇੰਕਮ ਟੈਕਸ ਅਪੀਲੇਟ ਟ੍ਰਿਬਿਊਨਲ’ (ਆਈਟੀਏਟੀ – ITAT) ਦੇ ਇੱਕ ਡਿਵੀਜ਼ਨ ਬੈਂਚ ਨੇ ਵੈੱਬ ਆਧਾਰਤ ਵਿਡੀਓ ਕਾਨਫ਼ਰੰਸਿੰਗ ਪਲੇਟਫ਼ਾਰਮ ਰਾਹੀਂ ਇੱਕ ਜ਼ਰੂਰੀ ਸਟੇਅ ਪਟੀਸ਼ਨ ਦੀ ਸੁਣਵਾਈ ਕੀਤੀ ਤੇ ਉਸ ਦਾ ਨਿਬੇੜਾ ਕੀਤਾ।

 

 

ਟ੍ਰਿਬਿਊਨਲ ਦੇ 79 ਸਾਲਾਂ ਦੇ ਇਤਿਹਾਸ ਵਿੱਚ ਅਜਿਹੀ ਸੁਣਵਾਈ ਪਹਿਲੀ ਵਾਰ ਹੋਈ ਹੈ। ਇਸ ਪਟੀਸ਼ਨ ਦੀ ਸੁਣਵਾਈ ਜਸਟਿਸ ਭੱਟ ਤੇ ਮੀਤ–ਪ੍ਰਧਾਨ, ਆਈਟੀਏਟੀ, ਸ੍ਰੀ ਪ੍ਰਮੋਦ ਕੁਮਾਰ ਉੱਤੇ ਆਧਾਰਤ ਆਈਟੀਏਟੀ ਮੁੰਬਈ ਦੇ ਦੋ–ਮੈਂਬਰੀ ਬੈਂਚ ਵੱਲੋਂ ਕੋਵਿਡ–19 ਲੌਕਡਾਊਨ ਕਾਰਨ ਆਈਟੀਏਟੀ ਦੇ ਬੰਦ ਹੋਣ ਕਰਕੇ ਆਪੋ–ਆਪਣੇ ਘਰਾਂ ਅੰਦਰ ਬਣੇ ਦਫ਼ਤਰਾਂ ’ਚੋਂ ਕੀਤੀ ਗਈ।

 

 

ਅਪੀਲੇਟ, ਸੋਲਾਪੁਰ ਆਧਾਰਤ ਪੰਧੇਸ ਇੰਫ਼੍ਰਾਕੌਨ ਪ੍ਰਾਈਵੇਟ ਲਿਮਿਟੇਡ ਨੇ ਮੁੱਲਾਂਕਣ ਵਰ੍ਹੇ 2010–11 ਲਈ ਇੰਕਮ ਟੈਕਸ, ਮੁੰਬਈ ਦੇ ਦਫ਼ਤਰ ਵੱਲੋਂ 2.91 ਕਰੋੜ ਦੇ ਬਕਾਇਆਂ ਦੀ ਉਗਰਾਹੀ ਦੇ ਨੋਟਿਸ ਉੱਤੇ ਰੋਕ ਲਾਉਣ ਨਾਲ ਸਬੰਧਤ ਪਟੀਸ਼ਨ ਦੀ ਅਤਿ–ਜ਼ਰੂਰੀ ਸੁਣਵਾਈ ਦੀ ਮੰਗ ਕੀਤੀ ਸੀ। ਇਹ ਕੰਪਨੀ ਪਹਿਲਾਂ ਬੌਂਬੇ ਹਾਈ ਕੋਰਟ ਗਈ ਸੀ ਪਰ ਉੱਥੇ ਉਸ ਨੂੰ ਪਹਿਲਾਂ ਆਈਟੀਏਟੀ ਤੱਕ ਪਹੁੰਚ ਕਰਨ ਦੀ ਹਦਾਇਤ ਕੀਤੀ ਸੀ।

 

 

ਰੋਕ (ਸਟੇਅ) ਨੂੰ ਮਨਜ਼ੂਰ ਕਰਦਿਆਂ ਆਈਟੀਏਟੀ (ITAT) ਬੈਂਚ ਨੇ ਬੈਂਕਰਾਂ ਅਤੇ ਕੰਪਨੀ ਦੇ ਰਿਣੀਆਂ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਰੀ ਸਾਰੇ ਨੋਟਿਸ ਮੁਲਤਵੀ ਕਰ ਦਿੱਤੇ। ਵਿਭਾਗੀ ਪ੍ਰਤੀਨਿਧੀ, ਜੋ ਇਸ ਸੁਣਵਾਈ ਦੌਰਾਨ ਮੌਜੂਦ ਸੀ, ਨੂੰ ਮੁੱਲਾਂਕਣਕਰਤਾ ਅਧਿਕਾਰੀ / ਫ਼ੀਲਡ ਆਫ਼ੀਸਰ ਨੂੰ ਰੋਕ ਦੇ ਇਸ ਆਦੇਸ਼ ਬਾਰੇ ਸੂਚਿਤ ਕਰਨ ਦੀ ਹਦਾਇਤ ਦਿੱਤੀ ਗਈ।

 

 

ਇਸ ਦੌਰਾਨ ਬੈਂਚ ਨੇ ਕੰਪਨੀ ਦੀ ਸਬੰਧਤ ਅਪੀਲ ਦੀ ਸੁਣਵਾਈ, ਵਾਰੀ ਤੋਂ ਬਾਹਰ ਜਾ ਕੇ 8 ਜੂਨ, 2020 ਨੂੰ ਕਰਨ ਦੀ ਹਦਾਇਤ ਕੀਤੀ।

 

 

ਆਈਟੀਏਟੀ (ITAT) ਦੇ ਬੈਂਚ 27 ਸਥਾਨਾਂ ਉੱਤੇ ਸਥਿਤ ਹਨ ਤੇ ਉਹ ਜਦੋਂ ਵੀ ਕਦੇ ਹੰਗਾਮੀ ਹਾਲਤ ਵਿੱਚ ਜ਼ਰੂਰੀ ਮਾਮਲਿਆਂ ਉੱਤੇ ਮੁੱਲਾਂਕਣ–ਅਧੀਨ ਧਿਰਾਂ (ਅਸੈੱਸੀਜ਼) ਜਾਂ ਮਾਲ ਵਿਭਾਗ ਦੀਆਂ ਪਟੀਸ਼ਨਾਂ ਉੱਤੇ ਵਿਡੀਓ ਕਾਨਫ਼ਰੰਸਿੰਗ ਰਾਹੀਂ ਅਜਿਹੀਆਂ ਸੁਣਵਾਈ ਕਰਨ ਲਈ ਹਰ ਤਰ੍ਹਾਂ ਦੇ ਲੋੜੀਂਦੇ ਉਪਕਰਣਾਂ ਨਾਲ ਲੈਸ ਹਨ। [PIB]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITAT hears first time in 79 years via Video Conferencing