ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਟੀਸੀ ਦੇ ਚੇਅਰਮੈਨ ਵਾਈ ਸੀ ਦੇਵੇਸ਼ਵਰ ਦੀ ਮੌਤ

ਆਈਟੀਸੀ ਦੇ ਚੇਅਰਮੈਨ ਵਾਈ ਸੀ ਦੇਵੇਸ਼ਵਰ ਦੀ ਮੌਤ

ਆਈਟੀਸੀ ਚੇਅਰਮੈਨ ਵਾਈ ਸੀ ਦੇਵੇਸ਼ਵਰ ਦੀ ਅੱਜ ਸਵੇਰੇ ਮੌਤ ਹੋ ਗਈ। 72 ਸਾਲਾ ਦੇ ਯੋਗੇਸ਼ ਚੰਦਰ ਦੇਵੇਸ਼ਵਰ (ਵਾਈ ਸੀ ਦੇਵੇਸ਼ਵਰ) ਆਈਟੀਸੀ ਬੀਤੇ ਦੋ ਦਹਾਕਿਆਂ ਤੋਂ ਆਈਟੀਸੀ ਦੇ ਚੇਅਰਮੈਨ ਸਨ। ਉਹ ਬੀਤੇ ਕਈ ਸਾਲਾਂ ਤੋਂ ਆਈਟੀਸੀ ਦੇ ਪ੍ਰੋਡਕਟ ਦਾ ਵਿਸਥਾਰ ਨਵੇਂ ਖੇਤਰਾਂ ਵਿਚ ਕਰ ਰਹੇ ਸਨ।

 

ਉਨ੍ਹਾਂ ਦੀ ਮੌਤ ਦੀ ਪੁਸ਼ਟੀ ਆਈਟੀਸੀ ਨੇ ਕੀਤੀ ਹੈ, ਹਾਲਾਂਕਿ ਉਨ੍ਹਾਂ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਚਲਿਆ।  ਸ੍ਰੀ ਦੇਵੇਸ਼ਵਰ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਇਕ ਪੁੱਤਰ ਹਨ।

 

ਆਈਟੀਸੀ ਜੋ ਪਹਿਲਾਂ ਜ਼ਿਆਦਾਤਰ ਤਬਾਕੂ ਕਾਰੋਬਾਰ ਵਿਚ ਸੀ ਹੁਣ ਬਾਅਦ ਵਿਚ ਖੇਤੀਬਾੜੀ, ਐਫਐਮਸੀਜੀ ਅਤੇ ਹੋਸਪੇਲਿਟੀ ਵਰਗੇ ਸੈਕਟਰ ਵਿਚ ਆਈ ਅਤੇ ਆਪਣੀ ਅਲੱਗ ਪਹਿਚਾਣ ਬਣਾਈ। ਇਸ ਦਾ ਸੇਹਰਾ ਵਾਈ ਸੀ ਦੇਵੇਸ਼ਵਰ ਨੂੰ ਜਾਂਦਾ ਹੈ। ਦੇਸ਼ ਦੀ ਅਰਥ ਵਿਵਸਥਾ ਵਿਚ ਯੋਗਦਾਨ ਲਈ ਵਾਈ ਸੀ ਦੇਵੇਸ਼ਵਰ ਨੂੰ ਭਾਰਤ ਸਰਕਾਰ ਨੇ ‘ਪਦਮ ਭੂਸਣ’ ਨਾਲ ਵੀ ਸਨਮਾਨਤ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITC Chairman Y C Deveshawar passes away