ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ਟੈਕਸ ਰਿਟਰਨ ਹੁਣ ਭਰ ਸਕਦੇ ਹੋ 31 ਅਗਸਤ ਤੱਕ

ਆਮਦਨ ਟੈਕਸ ਰਿਟਰਨ ਹੁਣ ਭਰ ਸਕਦੇ ਹੋ 31 ਅਗਸਤ ਤੱਕ

ਕੇਂਦਰ ਸਰਕਾਰ ਨੇ ਆਮਦਨ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਹੁਣ 31 ਅਗਸਤ ਤੱਕ ਵਧਾ ਦਿੱਤੀ ਹੈ। ਪਹਿਲਾ ਇਹ ਤਾਰੀਖ਼ 31 ਜੁਲਾਈ ਸੀ ਤੇ ਉਸ ਕਾਰਨ ਆਮ ਲੋਕਾਂ ਨੂੰ ਹੁਣ ਭਾਜੜਾਂ ਪੈ ਚੱਲੀਆਂ ਸਨ ਕਿਉ਼ਕਿ ਇਸ ਵਾਰ ਰਿਟਰਨ ਸਮੇਂ ਸਿਰ ਨਾ ਭਰਾਉਣ ਵਾਲਿਆਂ ਨੂੰ 10,000 ਰੁਪਏ ਤੱਕ ਜੁਰਮਾਨਾ ਕਰਨ ਦੀ ਵਿਵਸਥਾ ਲਾਗੂ ਹੋ ਗਈ ਹੈ।


ਹੁਣ ਮੁਲਾਂਕਣ ਵਰ੍ਹੇ 2018-19 ਲਈ ਆਮਦਨ ਟੈਕਸ ਰਿਟਰਨਾਂ ਭਰੀਆਂ ਜਾ ਰਹੀਆਂ ਹਨ। ਮਾਹਿਰਾਂ ਦੀ ਸਲਾਹ ਇਹ ਵੀ ਹੈ ਕਿ ਇਹ ਸਿਆਣੀ ਗੱਲ ਹੋਵੇਗੀ ਕਿ ਇਹ ਰਿਟਰਨ 31 ਜੁਲਾਈ ਤੱਕ ਭਰ ਦਿੱਤੀ ਜਾਵੇ ਕਿਉਂਕਿ ਇੰਝ ਨਾ ਕਰਨ ਦੀ ਹਾਲਤ ਵਿੱਚ 1% ਦੀ ਦਰ ਨਾਲ ਇੱਕ ਮਹੀਨੇ ਦਾ ਵਿਆਜ ਵੀ ਤਾਂ ਵਾਧੂ ਅਦਾ ਕਰਨਾ ਪਵੇਗਾ। ਆਮ ਲੋਕਾਂ ਨੂੰ ਆਮਦਨ ਟੈਕਸ ਭਰਨ ਦੀ ਆਦਤ ਪਾਉਣ ਲਈ ਆਖ਼ਰੀ ਵਾਰ ਇਹ ਤਾਰੀਖ਼ ਅੱਗੇ ਵਧਾਈ ਗਈ ਹੈ।


31 ਅਗਸਤ ਤੱਕ ਰਿਟਰਨ ਭਰਨ ਦੀ ਛੋਟ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੈ, ਜਿਨ੍ਹਾਂ ਦੇ ਖਾਤਿਆਂ ਦੀ ਕੋਈ ਆਡਿਟ ਨਹੀਂ ਹੋਣੀ। ਜਿਨ੍ਹਾਂ ਦੀ ਕੋਈ ਆਡਿਟ ਹੋਣੀ ਤੈਅ ਹੈ, ਉਨ੍ਹਾਂ ਨੁੰ ਆਪਣੀ ਆਮਦਨ ਟੈਕਸ ਰਿਟਰਨ 31 ਜੁਲਾਈ ਤੱਕ ਹੀ ਭਰਨੀ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ITR date extended till 31 August