ਅਗਲੀ ਕਹਾਣੀ

ਧਾਰਾ 35ਏ `ਤੇ ਸੁਣਵਾਈ ਮੁਲਤਵੀ ਕਰੇ ਸੁਪਰੀਮ ਕੋਰਟ: ਜੰਮੂ-ਕਸ਼ਮੀਰ ਸਰਕਾਰ

ਧਾਰਾ 35ਏ `ਤੇ ਸੁਣਵਾਈ ਮੁਲਤਵੀ ਕਰੇ ਸੁਪਰੀਮ ਕੋਰਟ: ਜੰਮੂ-ਕਸ਼ਮੀਰ ਸਰਕਾਰ

ਸੁਪਰੀਮ ਕੋਰਟ `ਚ ਧਾਰਾ 35ਏ ਰੱਦ ਕਰਨ ਬਾਰੇ ਸੁਪਰੀਮ ਕੋਰਟ `ਚ ਹੋਣ ਵਾਲੀ ਸੁਣਵਾਈ ਖਿ਼ਲਾਫ਼ ਕਸ਼ਮੀਰ ਵਾਦੀ `ਚ ਆਮ ਲੋਕ ਹੁਣ ਸੜਕਾਂ `ਤੇ ਉੱਤਰ ਆਏ ਹਨ। ਆਉਂਦੀ 5 ਤੇ 6 ਅਗਸਤ ਨੂੰ ਜੰਮੂ-ਕਸ਼ਮੀਰ ਬੰਦ ਦਾ ਸੱਦਾ ਵੀ ਦਿੱਤਾ ਜਾ ਚੁੱਕਾ ਹੈ

 

ਜੰਮੂ-ਕਸ਼ਮੀਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਹ ਆਉਂਦੀ 6 ਅਗਸਤ ਨੂੰ ਸੰਵਿਧਾਨ ਦੀ ਧਾਰਾ 35ਏ ਰੱਦ ਕਰਨ ਨਾਲ ਸਬੰਧਤ ਪਟੀਸ਼ਨਾਂ `ਤੇ ਸੁਣਵਾਈ ਨੂੰ ਮੁਲਤਵੀ ਕਰ ਦੇਵੇ ਕਿਉਂਕਿ ਹੁਣ ਇੱਕ ਤਾਂ ਕਸ਼ਮੀਰ ਵਾਦੀ `ਚ ਪੰਚਾਇਤ ਅਤੇ ਸ਼ਹਿਰ ਦੀਆਂ ਸਥਾਨਕ ਇਕਾਈ ਚੋਣਾਂ ਹੋਣ ਵਾਲੀਆਂ ਹਨ ਅਤੇ ਦੂਜੇ ਹੁਣ ਆਮ ਲੋਕ ਇਸ ਧਾਰਾ `ਤੇ ਸੁਣਵਾਈ ਦੇ ਵਿਵਾਦਗ੍ਰਸਤ ਮੁੱਦੇ `ਤੇ ਸੜਕਾਂ ਉੱਤੇ ਉੱਤਰ ਆਏ ਹਨ।


ਜੰਮੂ-ਕਸ਼ਮੀਰ ਸਰਕਾਰ ਦੇ ਵਕੀਲ ਸ਼ੋਏਬ ਆਲਮ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਭੇਜੀ ਚਿੱਠੀ `ਚ ਇਹ ਮੰਗ ਕੀਤੀ ਹੈ। ‘ਹਿੰਦੁਸਤਾਨ ਟਾਈਮਜ਼` ਕੋਲ ਇਸ ਚਿੱਠੀ ਦੀਆਂ ਕਾਪੀਆਂ ਮੌਜੂਦ ਹਨ।


ਇੱਥੇ ਵਰਨਣਯੋਗ ਹੈ ਕਿ ਇੱਕ ਗ਼ੈਰ-ਸਰਕਾਰੀ ਜੱਥੇਬੰਦੀ ‘ਵੀ ਦਿ ਸਿਟੀਜ਼ਨਜ਼` ਸਮੇਤ ਹੋਰ ਬਹੁਤ ਸਾਰੇ ਵਿਅਕਤੀਆਂ ਤੇ ਸੰਗਠਨਾਂ ਨੇ ਧਾਰਾ 35ਏ ਰੱਦ ਕਰਨ ਲਈ ਪਟੀਸ਼ਨਾਂ ਦਾਖ਼ਲ ਕੀਤੀਆਂ ਹੋਈਆਂ ਹਨ। ਉਸੇ ਧਾਰਾ ਦੇ ਆਧਾਰ `ਤੇ ਜੰਮੂ-ਕਸ਼ਮੀਰ ਦੇ ਪੱਕੇ ਨਾਗਰਿਕਾਂ ਨੂੰ ਵਿਸ਼ੇਸ਼ ਰੁਤਬਾ/ਦਰਜਾ ਹਾਸਲ ਹੈ।


ਇੱਕ ਮਹਿਲਾ ਵਕੀਲ ਚਾਰੂ ਵਲੀ ਖੰਨਾ ਨੇ ਵੀ ਇਸ ਧਾਰਾ ਨੂੰ ਵਿਤਕਰਾਪੂਰਨ ਕਰਾਰ ਦਿੰਦਿਆਂ ਇਸ ਧਾਰਾ ਨੂੰ ਚੁਣੌਤੀ ਦਿੱਤੀ ਹੋਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:J and K govt says SC to defer hearing on 35A