ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K ਦਾ DSP ਗ੍ਰਿਫ਼ਤਾਰ, ਅੰਦਰਖਾਤੇ ਮਿਲਿਆ ਹੋਇਆ ਸੀ ਅੱਤਵਾਦੀਆਂ ਨਾਲ

J&K ਦਾ DSP ਗ੍ਰਿਫ਼ਤਾਰ, ਅੰਦਰਖਾਤੇ ਮਿਲਿਆ ਹੋਇਆ ਸੀ ਅੱਤਵਾਦੀਆਂ ਨਾਲ

ਜੰਮੂ–ਕਸ਼ਮੀਰ (Jammu & Kashmir - J&K) ’ਚ ਸੁਰੱਖਿਆ ਬਲਾਂ ਨੇ ਸ੍ਰੀਨਗਰ–ਜੰਮੂ ਰਾਸ਼ਟਰੀ ਰਾਜਮਾਰਗ ਉੱਤੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਨਾਲ ਡੀਐੱਸਪੀ (DSP) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਨ੍ਹਾਂ ਤਿੰਨਾਂ ਕੋਲੋਂ ਤਿੰਨ ਏਕੇ–47 ਰਾਈਫ਼ਲਾਂ ਤੋਂ ਇਲਾਵਾ ਹੋਰ ਗੋਲ਼ੀ–ਸਿੱਕਾ ਵੀ ਬਰਾਮਦ ਹੋਇਆ ਹੈ।

 

 

ਸੁਰੱਖਿਆ ਬਲਾਂ ਨੂੰ ਇੱਕ ਸ਼ੱਕੀ ਵਾਹਨ ਦੇ ਦੱਖਣੀ ਕਸ਼ਮੀਰ ਦੇ ਵਾਂਪੋਹ ’ਚ ਆਉਣ ਦੀ ਇੱਕ ਖ਼ਾਸ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ਉੱਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਇੱਕ ਕਾਰ ਵਿੱਚੋਂ ਡੀਐੱਸਪੀ ਨਾਲ ਦੋ ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ।

 

 

ਸੁਰੱਖਿਆ ਬਲਾਂ ਨੇ ਉਨ੍ਹਾਂ ਕੋਲੋਂ ਅਸਾਲਟ ਰਾਈਫ਼ਲਾਂ ਤੋਂ ਇਲਾਵਾ ਇੱਕ ਪਿਸਤੌਲ ਵੀ ਬਰਾਮਦ ਕੀਤੀ। ਅੱਤਵਾਦੀਆਂ ਦੀ ਸ਼ਨਾਖ਼ਤ ਨਵੀਦ ਬਾਬਾ ਤੇ ਆਸਿਫ਼ ਰਾਥਰ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਕੁਝ ਹੋਰ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

 

 

ਗ੍ਰਿਫ਼ਤਾਰ ਕਮਾਂਡਰ ਸਈਦ ਨਵੀਦ ਬਾਬਾ ਦੱਖਣੀ ਕਸ਼ਮੀਰ ਦੇ ਮੋਸਟ ਵਾਂਟੇਡ ਕਮਾਂਡਰਾਂ ਵਿੱਚੋਂ ਇੱਕ ਹੈ। ਪੁਲਿਸ ਅਨੁਸਾਰ ਉਹ ਟਰੱਕਾਂ ਤੇ ਹੋਰ ਸਥਾਨਕ ਲੋਕਾਂ ਉੱਤੇ ਹਮਲਾ ਕਰ ਕੇ ਉਨ੍ਹਾਂ ਦੇ ਕਤਲਾਂ ਦੇ ਵੀ ਕਈ ਮਾਮਲਿਆਂ ’ਚ ਸ਼ਾਮਲ ਰਿਹਾ ਹੈ।

 

 

ਸਾਲ 2017 ਦੌਰਾਨ ਬਾਬਾ ਅੱਤਵਾਦੀਆਂ ਨਾਲ ਰਲ਼ ਗਿਆ ਸ ਤੇ ਉਸ ਦੇ ਸਿਰ ਉੱਤੇ ਇਨਾਮ ਰੱਖਿਆ ਗਿਆ ਸੀ। ਹਮਲਿਆਂ ਤੋਂ ਬਾਅਦ ਉਸ ਦੇ ਪੋਸਟਰ ਵੀ ਦੱਖਣੀ ਕਸ਼ਮੀਰ ’ਚ ਲਾਏ ਗਏ ਸਨ। ਪੁਲਿਸ ਮੁਤਾਬਕ ਨਾਜ਼ਨੀਂਪੁਰਾ ਸ਼ੋਪੀਆਂ ਤੋਂ ਫ਼ਰਾਰ ਹੋਣ ਤੋਂ ਪਹਿਲਾਂ ਉਹ ਇੱਕ IED ਭਾਵ ਦੇਸੀ ਬੰਬ ਬਣਾਉਣ ਦਾ ਮਾਹਿਰ ਸੀ। ਇੱਕ ਹੋਰ ਅੱਤਵਾਦੀ ਦੀ ਸ਼ਨਾਖ਼ਤ ਆਸਿਫ਼ ਰਾਥਰ ਵਜੋਂ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:J and K s DSP Arrested was hand in glove with Terrorists