ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ’ਚ ਲਗੇ ਜੈ ਸ਼੍ਰੀ ਰਾਮ ਦੇ ਨਾਅਰੇ, ਓਵੈਸੀ ਨੇ ਕਿਹਾ-ਅੱਲਾਹੁ ਅਕਬਰ

ਹੈਦਰਾਬਾਦ ਤੋਂ ਸੰਸਦ ਮੈਂਬਰ ਅਤੇ ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏਆਈਐਮਆਈਐਮ) ਮੁਖੀ ਅਸਦੁੱਦੀਨ ਓਵੈਸੀ ਦੇ ਸਹੁੰ ਚੁੱਕਣ ਦੌਰਾਨ ਮੰਗਲਵਾਰ ਨੂੰ ਸੰਸਦ ਚ ਜੈ ਸ਼੍ਰੀ ਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਰੱਜ ਕੇ ਲੱਗੇ।

 

ਭਾਜਪਾ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀਟਾਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਵੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਸੰਸਦਾਂ ਦੇ ਸਹੁੰ ਚੁੱਕਣ ਦੌਰਾਨ ਇਹ ਨਾਅਰੇ ਲਗਾਏ ਸਨ। ਮੰਗਲਵਾਰ ਨੂੰ ਭਾਜਪਾ ਸੰਸਦਾਂ ਨੂੰ ਅਜਿਹਾ ਕਰਦਿਆਂ ਦੇਖ ਓਵੈਸੀ ਨੇ ਆਪਣੇ ਦੋਵੇਂ ਹੱਥ ਚੁੱਕਦਿਆਂ ਹੋਰ ਜ਼ੋਰ ਨਾਲ ਨਾਅਰੇ ਲਗਾਉਣ ਦਾ ਇਸ਼ਾਰਾ ਕੀਤਾ।

 

ਓਵੈਸੀ ਇਜਲਾਸ ਦੇ ਦੂਜੇ ਦਿਨ ਮੰਗਲਵਾਰ ਨੂੰ ਸਹੁੰ ਚੁੱਕ ਰਹੇ ਸੀ ਤਾਂ ਇਸ ਦੌਰਾਨ ਭਾਜਪਾ ਅਤੇ ਐਨਡੀਏ ਚ ਉਨ੍ਹਾਂ ਦੇ ਭਾਈਵਾਲ ਦਲਾਂ ਨੇ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਚ ਓਵੈਸੀ ਨੇ ਵੀ ਦੋਵੇਂ ਹੱਥ ਉਪਰ ਚੁੱਕ ਕੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣ ਦਾ ਇਸ਼ਾਰਾ ਕੀਤਾ।

 

ਇਸ ਤੋਂ ਬਾਅਦ ਓਵੈਸੀ ਨੇ ਆਪਣੀ ਸਹੁੰ ਦੀ ਰਵਾਇਤ ਪੂਰੀ ਕੀਤੀ ਅਤੇ ਆਖਰ ਚ ਜੈ ਹਿੰਦ, ਜੈ ਭੀਮ, ਜੈ ਮੀਮ, ਅਲਾਹੂ ਅਕਬਰ ਦੇ ਨਆਰੇ ਲਗਾਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jai Shri Ram slogans being raised in Lok Sabha while Asaduddin Owaisi take oath