ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੁੱਟ ਗਿਆ ਜੈਪੁਰ ਦੀ ਰਾਜਕਮੁਾਰੀ ਦੀਆ ਕੁਮਾਰੀ ਦਾ 21 ਸਾਲ ਪੁਰਾਣਾ ਪ੍ਰੇਮ ਵਿਆਹ

ਟੁੱਟ ਗਿਆ ਜੈਪੁਰ ਦੀ ਰਾਜਕਮੁਾਰੀ ਦੀਆ ਕੁਮਾਰੀ ਦਾ 21 ਸਾਲ ਪੁਰਾਣਾ ਪ੍ਰੇਮ ਵਿਆਹ

ਜੈਪੁਰ ਦੇ ਸਾਬਕਾ ਰਾਜਘਰਾਣੇ ਦੀ ਧੀ ਤੇ ਭਾਜਪਾ ਦੇ ਸਾਬਕਾ ਵਿਧਾਇਕ ਰਾਜਕੁਮਾਰੀ ਦੀਆ ਕੁਮਾਰੀ ਨੇ ਨਰਿੰਦਰ ਸਿੰਘ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ. ਪਿਛਲੇ ਕੁਝ ਦਿਨਾਂ ਤੋਂ ਦੋਹਾਂ ਦੇ ਸਬੰਧ ਵਧੀਆ ਨਹੀਂ ਚੱਲ ਰਹੇ ਸਨ।ਦੀਆ ਕੁਮਾਰੀ ਤੇ ਉਸਦਾ ਪਤੀ ਪਿਛਲੇ 5 ਸਾਲਾਂ ਤੋਂ ਵੱਖ ਰਹਿ ਰਹੇ ਸਨ. ਜੈਪੁਰ ਦੀ ਰਾਜਕੁਮਾਰੀ ਦੀਆ ਕੁਮਾਰੀ ਨੇ ਆਪਣੇ ਪ੍ਰੇਮ ਵਿਆਹ ਤੋਂ 21 ਸਾਲਾਂ ਬਾਅਦ ਪਤੀ ਨਰਿੰਦਰ ਸਿੰਘ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਦੀਆ ਕੁਮਾਰੀ ਨੇ ਫੈਮਲੀ ਕੋਰਟ ਵਿੱਚ ਅਰਜ਼ੀ ਦਿੱਤੀ ਹੈ। ਜੈਪੁਰ ਦੇ ਗਾਂਧੀ ਨਗਰ 'ਚ ਮਹਾਂ ਨਗਰ ਫ਼ੈਮਲੀ ਫੈਮਿਲੀ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ, ਜਿਸ ਵਿੱਚ ਉਸ ਨੇ ਪਤੀ ਤੋਂ ਤਲਾਕ ਦੀ ਇੱਛਾ ਜ਼ਾਹਰ ਕੀਤੀ ਹੈ।

 

 

ਦੀਆ ਕੁਮਾਰੀ ਜੈਪੁਰ ਦੇ ਸਾਬਕਾ ਰਾਜ ਮਹਾਰਾਜ ਸਵਾਈ ਭਵਾਨੀ ਸਿੰਘ ਤੇ ਰਾਜਮਾਤਾ ਪਦਮਨੀ ਦੇਵੀ ਦੀ ਬੇਟੀ ਹੈ। ਉਸ ਨੇ ਜੈਪੁਰ, ਦਿੱਲੀ ਤੇ ਲੰਡਨ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ. ਦੀਆ ਤੇ ਸਿਵਾਦ ਦੇ ਕੋਠਾ ਨਿਵਾਸ ਨਾਲ ਨਰੈਣ ਸਿੰਘ ਰਾਜਾਵਤ ਦਾ ਵਿਆਹ ਅਗਸਤ 1997 ਵਿੱਚ ਕੀਤਾ ਗਿਆ ਅਤੇ ਦੋਨਾਂ ਦੇ ਦੋ ਬੇਟੇ ਤੇ ਇਕ ਬੇਟੀ ਹੈ।

 

ਦੀਆ ਕੁਮਾਰੀ 2013 ਵਿੱਚ ਰਾਜਨੀਤੀ ਵਿਚ ਸੀ ਤੇ ਸਵਾਈ ਮਾਧੋਪੁਰ ਤੋਂ ਭਾਜਪਾ ਟਿਕਟ 'ਤੇ ਵਿਧਾਇਕ ਬਣੀ ਸੀ। ਇਸ ਵਾਰ, ਪਰਿਵਾਰਕ ਕਾਰਨਾਂਕਰਕੇ, ਦੀਆ ਨੇ ਵੀ ਵਿਧਾਨ ਸਭਾ ਚੋਣਾਂ ਵਿਚ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jaipur princess diya kumari files for divorce