ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਹਮਲਿਆਂ ਤੋਂ ਬਾਅਦ ਜੈਸ਼ ਅਤੇ ਲਸ਼ਕਰ ਨੇ ਬਦਲੇ ਟ੍ਰੇਨਿੰਗ ਟਿਕਾਣੇ

ਹੁਣ ਅਫ਼ਗ਼ਾਨਿਸਤਾਨ ਬਣਿਆ ਨਵਾਂ ਅੱਡਾ

 

ਕਾਬੁਲ ਅਤੇ ਕੰਧਾਰ ਵਿੱਚ ਭਾਰਤ ਦੇ ਰਾਜਨੀਤਿਕ ਮਿਸ਼ਨਾਂ ਅਤੇ ਦਫ਼ਤਰਾਂ ਨੂੰ ਖੁਫੀਆ ਸੂਚਨਾਵਾਂ ਤੋਂ ਬਾਅਦ ਹਾਈ ਅਲਰਟ ਉੱਤੇ ਰਖਿਆ ਹੈ, ਜਿਸ ਵਿੱਚ ਸੰਕੇਤ ਮਿਲਿਆ ਹੈ ਕਿ ਅੱਤਵਾਦੀ ਸਮੂਹਾਂ ਜੈਸ਼ ਏ ਮੁਹੰਮਦ ਅਤੇ ਲਕਸ਼ਰ ਏ ਤੈਇਬਾ ਦੇ ਬੇਸ ਕੈਂਪ ਪਾਕਿਸਤਾਨ ਤੋਂ ਅਫ਼ਗ਼ਾਨਿਸਤਾਨ ਦੇ ਕੁਨਾਰ, ਨੰਗਰਹਾਰ, ਨੂਰਿਸਤਾਨ ਅਤੇ ਕੰਧਾਰ ਵਿੱਚ ਤਬਦੀਲ ਕਰ ਦਿੱਤੇ ਗਏ ਹਨ।


ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਭਾਰਤੀ ਹਵਾਈ ਸੈਨਾ ਵੱਲੋਂ ਬਾਲਾਕੋਟ ਵਿੱਚ ਅੱਤਵਾਦੀ ਕੈਂਪਾਂ ਉੱਤੇ ਹਵਾਈ ਹਮਲਿਾਂ ਤੋਂ ਬਾਅਦ ਅੱਤਵਾਦੀਆਂ ਸੰਗਠਨ ਅਫ਼ਗ਼ਾਨਿਸਤਾਨ ਵਿੱਚ ਤਬਦੀਲ ਹੋ ਗਏ ਹਨ।
 

 

ਭਾਰਤੀ ਹਵਾਈ ਸੈਨਾ (IAF) ਦੇ ਮਿਰਾਜ  ਜੈੱਟਸ ਨੇ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫ਼ਰਵਰੀ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਕਾਫਲੇ ਉੱਤੇ ਜੈਸ਼ ਦੇ ਆਤਮਘਾਤੀ ਹਮਲੇ ਦਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੇ ਬਾਲਾਕੋਟ ਵਿੱਚ ਸਥਿਤ ਜੈਸ਼ ਦੇ ਅੱਤਵਾਦੀ ਕੈਂਪਾਂ ਉੱਤੇ ਹਮਲਾ ਕੀਤਾ ਸੀ।


ਹਿੰਦੁਸਤਾਨ ਟਾਈਮਜ਼ ਨੂੰ ਮਿਲੇ ਦਸਤਾਵੇਜ਼ਾਂ ਦੀ ਸਮੀਖਿਆ ਦੇ ਅਨੁਸਾਰ, ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਨੇ ਅਫ਼ਗ਼ਾਨ ਤਾਲਿਬਾਨ ਅਤੇ ਅਫ਼ਗ਼ਾਨ ਵਿਦਰੋਹੀ ਸਮੂਹ, ਹੱਕਾਨੀ ਨੈੱਟਵਰਕ ਨਾਲ ਹੱਥ ਮਿਲਾਇਆ ਹੈ।
ਰਿਪੋਰਟ ਅਨੁਸਾਰ ਪਾਕਿਸਤਾਨ ਨੂੰ ਅਫ਼ਗ਼ਾਨਿਸਤਾਨ ਸਰਹੱਦ ਉੱਤੇ ਸਥਿਤ ਡੁਰੰਡ ਲਾਈਨ ਪਾਰ ਅੱਤਵਾਦੀ ਸੰਗਠਨ ਆਪਣੇ ਕੱਟੜਵਾਦੀ ਕੈਡਰ ਨੂੰ ਚੁੱਪ-ਚੁਪੀਤੇ ਸਰਗਰਮੀ ਦੀ ਸਿਖਲਾਈ ਦੇ ਰਹੇ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish and Lashkar have shifted to Afghanistan after the Indian Air Force strike on the Balakot terror camp