ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸ਼-ਏ-ਮੁਹੰਮਦ ਦਾ ਸ਼ੱਕੀ ਅੱਤਵਾਦੀ ਨੂੰ ਹਰਿਆਣਾ ਤੋਂ ਗ੍ਰਿਫ਼ਤਾਰ 

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇੱਕ ਸ਼ੱਕੀ ਮੈਂਬਰ ਨੂੰ ਅੰਬਾਲਾ ਛਾਉਣੀ ਦੇ ਖੇਤਰ ਵਿੱਚ ਨੈਸ਼ਨਲ ਰਾਜ ਮਾਰਗ ਉੱਤੇ ਇੱਕ ਟਰੱਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼ਨੀਵਾਰ ਨੂੰ ਪੁਲਿਸ ਨੇ ਦਿੱਤੀ।


ਅੰਬਾਲਾ ਦੇ ਐਸਪੀ ਸੁਪਰਡੈਂਟ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਸ਼ੱਕੀ ਅੱਤਵਾਦੀ ਦੀ ਪਛਾਣ ਮੁਹੰਮਦ ਇਸਮਾਈਲ ਵਜੋਂ ਹੋਈ ਹੈ ਜੋ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਪੁਲਿਸ ਨੂੰ ਜੰਮੂ-ਕਸ਼ਮੀਰ ਮਿਲਟਰੀ ਇੰਟੈਲੀਜੈਂਸ ਯੂਨਿਟ ਅਤੇ ਪੰਜਾਬ ਪੁਲਿਸ ਤੋਂ ਸ਼ੁੱਕਰਵਾਰ ਸ਼ਾਮ ਨੂੰ ਇੱਕ ਸੂਚਨਾ ਮਿਲੀ ਸੀ ਕਿ ਜੈਸ਼ ਦਾ ਇੱਕ ਸ਼ੱਕੀ ਅੱਤਵਾਦੀ ਅੰਬਾਲਾ ਰਾਹੀਂ ਇੱਕ ਸੇਬ ਨਾਲ ਭਰੇ ਟਰੱਕ ਵਿੱਚ ਦਿੱਲੀ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਅੰਬਾਲਾ-ਦਿੱਲੀ ਨੈਸ਼ਨਲ ਹਾਈਵੇਅ ਉੱਤੇ ਨਾਕਾ ਲਗਾ ਦਿੱਤਾ ਅਤੇ ਅੱਤਵਾਦੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਟਰੱਕ ਨੂੰ ਰੋਕਿਆ ਅਤੇ ਟਰੱਕ ਵਿੱਚ ਬੈਠਾ ਇੱਕ ਵਿਅਕਤੀ ਮਿਲਿਆ ਜੋ ਆਪਣੀ ਪਛਾਣ ਦਾ ਸਬੂਤ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ।

ਅੰਬਾਲਾ ਦੇ ਐਸਪੀ ਸੁਪਰਡੈਂਟ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਅੰਬਾਲਾ ਪੁਲਿਸ ਨੇ ਜੰਮੂ ਕਸ਼ਮੀਰ ਪੁਲਿਸ, ਮਿਲਟਰੀ ਇੰਟੈਲੀਜੈਂਸ ਯੂਨਿਟ ਅਤੇ ਪੰਜਾਬ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਉਸ ਵਿਅਕਤੀ ਨੂੰ ਜੰਮੂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਸੁਪਰਡੈਂਟ ਨੇ ਕਿਹਾ ਕਿ ਉਸ ਨੇ ਜੰਮੂ ਵਿੱਚ ਆਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਪਰ ਅੱਤਵਾਦੀ ਬਾਰੇ ਸਹੀ ਜਾਣਕਾਰੀ ਅਜੇ ਮਿਲ ਨਹੀਂ ਸਕੀ। ਪੰਜਾਬ ਪੁਲਿਸ ਅਤੇ ਮਿਲਟਰੀ ਇੰਟੈਲੀਜੈਂਸ ਯੂਨਿਟ ਪੰਜਾਬ ਵਿੱਚ ਸਰਹਿੰਦ ਤੋਂ ਆਏ ਟਰੱਕ ਦਾ ਪਿੱਛਾ ਕਰ ਰਹੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish e Mohammed Suspected terrorist arrested from Haryana