ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹਿੰਸਕ ਹਮਲਿਆਂ ਲਈ ਤਿਆਰ ਜੈਸ਼–ਏ–ਮੁਹੰਮਦ ਦੀ ਟੋਲੀ

ਭਾਰਤ ’ਚ ਹਿੰਸਕ ਹਮਲਿਆਂ ਲਈ ਤਿਆਰ ਜੈਸ਼–ਏ–ਮੁਹੰਮਦ ਦੀ ਟੋਲੀ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਪਾਕਿਸਤਾਨ ਉੱਤੇ ਨਜ਼ਰ ਰੱਖਣ ਵਾਲੇ ਕੁਝ ਸੂਤਰਾਂ ਮੁਤਾਬਕ ਜੈਸ਼ ਨੇ ਭਾਰਤ ਵਿੱਚ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਲਈ 30 ਆਤਮਘਾਤੀ ਹਮਲਾਵਰਾਂ/ਬੰਬਾਰਾਂ ਦੀ ਇੱਕ ਟੀਮ ਤਿਆਰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਆਤਮਘਾਤੀ ਹਮਲਾਵਰ ਭਾਰਤ ’ਚ ਖ਼ਾਸ ਤੌਰ ’ਤੇ ਫ਼ੌਜੀ ਛਾਉਣੀਆਂ ਅਤੇ ਜੰਮੂ–ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ।

 

ਜੈਸ਼ ਦੇ ਨਵੇਂ ਮੁਖੀ ਰਊਫ਼ ਅਸਗ਼ਰ ਨੇ ਇਸੇ ਮਹੀਨੇ ਬਾਲਾਕੋਟ ਵਿਖੇ ਜੈਸ਼ ਦੇ ਮਰਕਜ਼ ‘ਸਈਦ ਅਹਿਮਦ ਸ਼ਹੀਦ ਜੇਹਾਦੀ ਸਿਖਲਾਈ ਕੈਂਪ’ ਨੂੰ ਨਾ ਸਿਰਫ਼ ਮੁੜ ਸਰਗਰਮ ਕੀਤਾ ਹੈ, ਸਗੋਂ ਭਾਰਤੀ ਸੁਰੱਖਿਆ ਟਿਕਾਣਿਆਂ ਉੱਤੇ ਹਮਲੇ ਕਰਨ ਲਈ ਬਹਾਵਲਪੁਰ ਅਤੇ ਸਿਆਲਕੋਟ ’ਚ ਭਰਤੀਆਂ ਵੀ ਕਰ ਰਿਹਾ ਹੈ।

 

 

ਇਸੇ ਵਰ੍ਹੇ ਫ਼ਰਵਰੀ ਮਹੀਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਸਥਿਤ ਬਾਲਾਕੋਟ ’ਚ ਜੈਸ਼ ਦੇ ਅੱਤਵਾਦੀ ਕੈਂਪ ਉੱਤੇ ਹਵਾਈ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ ਸੀ। ਪਰ ‘ਹਿੰਦੁਸਤਾਨ ਟਾਈਮਜ਼’, ‘ਲਾਈਵ ਹਿੰਦੁਸਤਾਨ’ ਅਤੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਨੇ ਸਭ ਤੋਂ ਪਹਿਲਾਂ ਇਹ ਸੂਚਨਾ ਦਿੱਤੀ ਸੀ ਕਿ ਜੈਸ਼ ਨੇ ਬਾਲਾਕੋਟ ਸਥਿਤ ਆਪਣੇ ਅੱਤਵਾਦੀ ਕੈਂਪ ਨੂੰ ਮੁੜ ਸਰਗਰਮ ਕਰ ਲਿਆ ਹੈ ਤੇ ਉੱਥੇ ਲਗਭਗ 40 ਤੋਂ ਵੱਧ ਅੱਤਵਾਦੀਆਂ ਨੂੰ ਸਿਖਲਾਈ ਦੇ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ 14 ਫ਼ਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ 27 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਦੇ ਜੰਗੀ ਹਵਾਈ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ’ਚ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਬੰਬਾਰੀ ਕੀਤੀ ਸੀ ਤੇ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਉਂਝ ਭਾਵੇਂ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਭਾਰਤ ਸਰਕਾਰ ਨੇ ਇਸ ਦੇ ਸਬੂਤ ਵੀ ਦਿੱਤੇ।

 

 

14 ਫ਼ਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਇੱਕ ਆਤਮਘਾਤੀ ਬੰਬਾਰ ਨੇ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਹਮਲਾ ਕਰ ਦਿੱਤਾ ਸੀ; ਜਿਸ ਵਿੱਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਇਸੇ ਦੇ ਜਵਾਬ ਵਿੱਚ ਭਾਰਤ ਨੇ ਹਵਾਈ ਹਮਲੇ ਕਰ ਕੇ ਪਾਕਿਸਤਾਨੀ ਹਮਾਇਤ ਪ੍ਰਾਪਤ ਅੱਤਵਾਦੀ ਸੰਗਠਨ ਜੈਸ਼ ਦਾ ਲੱਕ ਤੋੜਿਆ ਸੀ। ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਲਾਤ ਤਣਾਅਪੂਰਨ ਬਣ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish e Mohd s team is ready to target various significant places in India