ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਗੜਬੜੀ ਲਈ ਜੈਸ਼ ਨੇ ਲਸ਼ਕਰ ਤੇ ਹਰਕਤ ਅੱਤਵਾਦੀਆਂ ਨਾਲ ਮਿਲਾਇਆ ਹੱਥ

ਦਿੱਲੀ ’ਚ ਗੜਬੜੀ ਲਈ ਜੈਸ਼ ਨੇ ਲਸ਼ਕਰ ਤੇ ਹਰਕਤ ਅੱਤਵਾਦੀਆਂ ਨਾਲ ਮਿਲਾਇਆ ਹੱਥ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਏ ਜਾਣ ਕਾਰਨ ਘਬਰਾਏ ਹੋਏ ਅੱਤਵਾਦੀ ਹੁਣ ਭਾਰਤ ਦੀ ਰਾਜਧਾਨੀ ਦਿੱਲੀ ’ਚ ਕੋਈ ਵੱਡੀ ਦਹਿਸ਼ਤਗਰਦ ਕਾਰਵਾਈ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਹਨ। ਕਿਸੇ ਹਿੰਸਕ ਕਾਰਵਾਈ ਨੂੰ ਅੰਜਾਮ ਦੇਣ ਲਈ ਜੈਸ਼–ਏ–ਮੁਹੰਮਦ ਦੇ ਚਾਰ ਅੱਤਵਾਦੀ ਰਾਜਧਾਨੀ ’ਚ ਆ ਚੁੱਕੇ ਹਨ।

 

 

ਖ਼ੁਫ਼ੀਆ ਏਜੰਸੀਆਂ ਨੇ ਦੱਸਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਨੇ ਇਸ ਸਾਜ਼ਿਸ਼ ਲਈ ਲਸ਼ਕਰ–ਏ–ਤੋਇਬਾ ਤੇ ਹਰਕਤ–ਉਲ–ਮੁਜਾਹਿਦੀਨ ਨਾਲ ਗੱਠਜੋੜ ਕਰ ਲਿਆ ਹੈ।

 

 

ਅਜਿਹੇ ਨਾਪਾਕ ਮਨਸੂਬਿਆਂ ਨੂੰ ਅਮਲੀ ਰੂਪ ਦੇਣ ਲਈ ਲਸ਼ਕਰ–ਏ–ਤੋਇਬਾ ਅਤੇ ਹਰਕਤ–ਉਲ–ਮੁਜਾਹਿਦੀਨ ਦੇ ਸਲੀਪਰ ਸੈੱਲ ਜੈਸ਼–ਏ–ਮੁਹੰਮਦ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਨ੍ਹਾਂ ਦੀ ਅਗਵਾਈ ਜੈਸ਼ ਕਮਾਂਡਰ ਅਬੂ ਉਸਮਾਨ ਕਰ ਰਿਹਾ ਹੈ। ਉਸ ਨੇ ਹੀ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ (PoK) ਅਤੇ ਜੰਮੂ–ਕਸ਼ਮੀਰ ਵਿੱਚ ਸਰਗਰਮ ਅੱਤਵਾਦੀਆਂ ਨੂੰ ਬੀਤੇ ਹਫ਼ਤੇ ਬਾਂਦੀਪੁਰਾ ਇਲਾਕੇ ਮੀਰ ਮੁਹੱਲੇ ’ਚ ਸੇਬਾਂ ਦੇ ਇੱਕ ਬਾਗ਼ ਵਿੱਚ ਮੀਟਿੰਗ ਦੌਰਾਨ ਤਬਾਹੀ ਫੈਲਾਉਣ ਦਾ ਹੁਕਮ ਦਿੱਤਾ ਸੀ।

 

 

ਇਸ ਮੀਟਿੰਗ ਬਾਰੇ ਜਾਣਕਾਰੀ ਖ਼ੁਫ਼ੀਆ ਇਕਾਈਆਂ ਨੇ ਦਿੱਲੀ ਪੁਲਿਸ ਤੇ ਬਾਕੀ ਸੁਰੱਖਿਆ ਏਜੰਸੀਆਂ ਨੂੰ ਮੁਹੱਈਆ ਕਰਵਾਈ ਸੀ। ਇਸ ਮੀਟਿੰਗ ਵਿੱਚ ਅੱਤਵਾਦੀ ਅਬੂ ਉਸਮਾਨ ਨੇ ਦਹਿਸ਼ਤਗਰਦਾਂ ਨੂੰ ਆਖਿਆ ਸੀ ਕਿ ਕਸ਼ਮੀਰ ਦੇ ਲੋਕ ਛੇਤੀ ਹੀ ਖ਼ੁਸ਼ਖ਼ਬਰੀ ਸੁਣਨਗੇ ਤੇ ਇਹ ਖ਼ੁਸ਼ਖ਼ਬਰੀ ਜੰਮੂ ਅਤੇ ਦਿੱਲੀ ’ਚ ਵੱਡੇ ਧਮਾਕਿਆਂ ਨਾਲ ਆਵੇਗੀ।

 

 

ਤਦ ਤੋਂ ਹੀ ਦਿੱਲੀ–NCR ’ਚ ਸਪੈਸ਼ਲ ਸੈੱਲ ਸ਼ੱਕੀ ਮੁਜਰਿਮਾਂ ਦੀ ਫੜੋ–ਫੜੀ ਲਈ ਛਾਪੇ ਮਾਰ ਰਹੇ ਹਨ। ਖ਼ੁਫ਼ੀਆ ਏਜੰਸੀਆਂ ਜੈਸ਼ ਦੇ ਇਸ ਮਾਡਿਯੂਲ ਨਾਲ ਜੁੜੀ ਹਰ ਸੂਚਨਾ ਇਕੱਠੀ ਕਰਨ ਵਿੱਚ ਲੱਗੀਆਂ ਹੋਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish makes alliance with Jaish and Lashkar for violent activities in Delhi