ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਪਿੱਛੋਂ ਜੈਸ਼ ਨੇ ਦਿੱਲੀ ’ਚ ਹੋਰ ਵੀ ਹਮਲੇ ਕਰਨੇ ਸਨ: NIA

ਪੁਲਵਾਮਾ ਪਿੱਛੋਂ ਜੈਸ਼ ਨੇ ਦਿੱਲੀ ’ਚ ਹੋਰ ਵੀ ਹਮਲੇ ਕਰਨੇ ਸਨ: NIA

ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ 14 ਫ਼ਰਵਰੀ ਨੂੰ ਹੋਏ ਪੁਲਵਾਮਾ ਕਾਰ ਹਮਲੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੁਝ ਹੋਰ ਹਮਲਿਆਂ ਦੀ ਤਿਆਰੀ ਵੀ ਕੀਤੀ ਸੀ। ਰਾਸ਼ਟਰੀ ਜਾਂਚ ਏਜੰਸੀ (NIA) ਮੁਤਾਬਕ ਅੱਤਵਾਦੀ ਜੱਥੇਬੰਦੀ ਦੇ ਇੱਕ ਦਹਿਸ਼ਤਗਰਦ ਨੇ ਦਿੱਲੀ ’ਚ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਵੀ ਲਿਆ ਸੀ।

 

 

ਦਿੱਲੀ ਦੀ NIA ਅਦਾਲਤ ’ਚ 16 ਸਤੰਬਰ ਨੂੰ ਜੈਸ਼–ਏ–ਮੁਹੰਮਦ ਦੇ ਅੱਤਵਾਦੀਆਂ ਸੱਜਾਦ ਅਹਿਮਦ ਖ਼ਾਨ, ਤਨਵੀਰ ਅਹਿਮਦ ਗੇਨੀਏ, ਬਿਲਾਲ ਅਹਿਮਦ ਮੀਰ ਅਤੇ ਮੁਜ਼ੱਫ਼ਰ ਅਹਿਮਦ ਭੱਟ ਵਿਰੁੱਧ ਦਾਇਰ ਚਾਰਜਸ਼ੀਟ ’ਚ ਇਸ ਬਾਰੇ ਦਾਅਵਾ ਕੀਤਾ ਗਿਆ ਹੈ।

 

 

ਸੱਜਾਦ ਅਹਿਮਦ ਖ਼ਾਨ ਨੂੰ ਪੁਰਾਣੀ ਦਿੱਲੀ ਤੋਂ ਮਾਰਚ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਕਥਿਤ ਤੌਰ ’ਤੇ ਅਹਿਮ ਸਰਕਾਰੀ ਸਥਾਨਾਂ ਸਾਊਥ ਬਲਾਕ ਤੇ ਕੇਂਦਰੀ ਸਕੱਤਰੇਤ ਅਤੇ ਦਿੱਲੀ ਦੀ ਸਿਵਲ ਲਾਈਨਜ਼, ਬੀ.ਕੇ. ਦੱਤ ਕਾਲੋਨੀ, ਕਸ਼ਮੀਰੀ ਗੇਟ, ਲੋਧੀ ਐਸਟੇਟ, ਮੰਡੀ ਹਾਊਸ, ਦਰਿਆਗੰਜ ਅਤੇ ਗ਼ਾਜ਼ੀਆਬਾਦ ’ਚ ਘੁੰਮ ਕੇ ਸਾਰੇ ਹਾਲਾਤ ਨੂੰ ਚੰਗੀ ਤਰ੍ਹਾਂ ਪਰਖਿਆ ਸੀ।

 

 

ਤਦ ਸੱਜਾਦ ਅਹਿਮਦ ਖ਼ਾਨ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਵੀ ਫੜਿਆ ਗਿਆ ਸੀ। ‘ਹਿੰਦੁਸਤਾਨ ਟਾਈਮਜ਼’ ਨੇ ਉਨ੍ਹਾਂ ਅੱਤਵਾਦੀਆਂ ਵਿਰੁੱਧ ਦਾਇਰ ਹੋਈ ਚਾਰਜਸ਼ੀਟ ਦੀ ਸਮੀਖਿਆ ਕੀਤੀ ਹੈ, ਜਿਸ ਨੂੰ ਹਾਲੇ ਤੱਕ ਜੱਗ–ਜ਼ਾਹਿਰ ਨਹੀਂ ਕੀਤਾ ਗਿਆ।

 

 

ਉਸ ਦੋਸ਼–ਪੱਤਰ ਮੁਤਾਬਕ ਇਹ ਚਾਰੇ ਅੱਤਵਾਦੀ ਕਥਿਤ ਤੌਰ ’ਤੇ ਲਗਾਤਾਰ ਮੁਦੱਸਰ ਅਹਿਮਦ ਦੇ ਸੰਪਰਕ ਵਿੱਚ ਸਨ। ਮੁਦੱਸਰ ਦਰਅਸਲ ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਜੋ ਜੰਮੂ ਕਸ਼ਮੀਰ ਦੇ ਤਰਾਲ ਇਲਾਕੇ ’ਚ ਇਸੇ ਵਰ੍ਹੇ 10 ਮਾਰਚ ਨੂੰ ਮਾਰਿਆ ਗਿਆ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish Planned more attacks in Delhi after Pulwama incident