ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜੈਸ਼ ਅੱਤਵਾਦੀ ਦਿੱਲੀ ’ਚ ਹੋਏ ਦਾਖ਼ਲ, ਪੁਲਿਸ ਨੂੰ ਪਈਆਂ ਭਾਜੜਾਂ

​​​​​​​ਜੈਸ਼ ਅੱਤਵਾਦੀ ਦਿੱਲੀ ’ਚ ਹੋਏ ਦਾਖ਼ਲ, ਪੁਲਿਸ ਨੂੰ ਪਈਆਂ ਭਾਜੜਾਂ

‘ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਖ਼ਤਰਨਾਕ ਕਮਾਂਡਰ ਅਬੂ ਉਸਮਾਨ ਨੇ ਪੰਜ ਦਿਨ ਪਹਿਲਾਂ ਦਿੱਲੀ ’ਚ ਤਬਾਹੀ ਦੀ ਸਾਜ਼ਿਸ਼ ਰਚੀ। ਉਸਮਾਨ ਨੇ ਕਸ਼ਮੀਰ ਦੇ ਬਾਂਦੀਪੁਰਾ ਵਿਖੇ ਸੇਬਾਂ ਦੇ ਇੱਕ ਬਾਗ਼ ਵਿੱਚ ਅੱਤਵਾਦੀਆਂ ਨਾਲ ਇਹ ਮੀਟਿੰਗ ਕੀਤੀ ਸੀ।’ ਇਹ ਜਾਣਕਾਰੀ ਖ਼ੁਫ਼ੀਆ ਏਜੰਸੀਆਂ ਵੱਲੋਂ ਦਿੱਤੀ ਗਈ ਹੈ।

 

 

ਕਮਾਂਡਰ ਨੇ ਉਸ ਮੀਟਿੰਗ ਦੌਰਾਨ ਆਪਣੇ ਸਾਥੀਆਂ ਨੂੰ ਕਿਹਾ ਕਿ – ‘ਹੁਣ ਤਿਆਰ ਹੋ ਜਾਓ। ਸਾਡੀਆਂ ਟੀਮਾਂ ਨੇ ਜੰਮੂ ਅਤੇ ਦਿੱਲੀ ਦਾ ਖ਼ਾਕਾ ਤਿਆਰ ਕਰ ਲਿਆ ਹੈ। ਛੇਤੀ ਹੀ ਜੰਮੂ ਅਤੇ ਦਿੱਲੀ ਵਿੱਚ ਵੱਡੇ ਅੱਤਵਾਦੀ ਹਮਲੇ ਦੀ ਖ਼ੁਸ਼ਖ਼ਬਰੀ ਮਿਲਣ ਵਾਲੀ ਹੈ। ਦੋਵੇਂ ਸ਼਼ਹਿਰਾਂ ’ਚ ਸਾਡੇ ਭਰਾ ਹਮਲੇ ਲਈ ਪਹਿਲਾਂ ਹੀ ਪੁੱਜ ਚੁੱਕੇ ਹਨ।’

 

 

ਇਹ ਖ਼ੁਫ਼ੀਆ ਸੂਹ ਮਿਲਣ ਤੋਂ ਬਾਅਦ ਹੀ ਦਿੱਲੀ ਪੁਲਿਸ ਦੀਆਂ 12 ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 18 ਜਣਿਆਂ ਤੋਂ ਪੁੱਛਗਿੱਛ ਕੀਤੀ ਤੇ ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਕੁਝ ਚਿਰ ਲਈ ਹਿਰਾਸਤ ’ਚ ਲੈ ਲਿਆ ਗਿਆ।

 

 

ਖ਼ੁਫ਼ੀਆ ਜਾਣਕਾਰੀ ਮੁਤਾਬਕ ਜੈਸ਼ ਦੀ ਉਸ ਮੀਟਿੰਗ ਵਿੱਚ ਅਬੂ ਉਸਮਾਨ ਤੋਂ ਇਲਾਵਾ ਦੋ ਕਸ਼ਮੀਰੀ ਅੱਤਵਾਦੀ ਤੇ ਇੱਕ ਪਾਕਿਸਤਾਨੀ ਅੱਤਵਾਦੀ ਵੀ ਮੌਜੂਦ ਸੀ। ਇਹ ਜਾਣਕਾਰੀ ਕੱਲ੍ਹ ਵੀਰਵਾਰ ਨੂੰ ਮਿਲੀ ਸੀ। ਕਿਹਾ ਗਿਆ ਸੀ ਕਿ ਦਿੱਲੀ ’ਚ ਤਿੰਨ–ਚਾਰ ਅੱਤਵਾਦੀ ਆ ਚੁੱਕੇ ਹਨ।

 

 

ਦਿੱਲੀ ਦੇ ਦੋ ਦਰਜਨ ਇਲਾਕਿਆਂ ਵਿੱਚ ਜੈਸ਼ ਦੇ ਅੱਤਵਾਦੀਆਂ ਨੂੰ ਲੱਭਣ ਲਈ ਛਾਪੇ ਮਾਰੇ ਗਏ। ਵਿਸ਼ੇਸ਼ ਸੈੱਲ ਦੀਆਂ ਟੀਮਾਂ ਜਾਫ਼ਰਾਬਾਦ, ਸੀਲਮਪੁਰ, ਵੈਲਕਮ, ਪੂਰਬੀ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਰਾਤ ਭਰ ਤਲਾਸ਼ੀ ਲੈਂਦੀਆਂ ਰਹੀਆਂ।

 

 

ਕੁਝ ਟੀਮਾਂ ਨੇ ਚਾਂਦਨੀ ਚੌਕ, ਚਿਤਲੀ ਕਵਰ, ਚਾਂਦਨੀ ਮਹਿਲ, ਜਾਮੀਆ ਨਗਰ, ਓਖਲਾ ਤੇ ਯਮੁਨਾ ਕੰਢੇ ਸਥਿਤ ਕਾਲੋਨੀਆਂ ਵਿੱਚ ਛਾਪੇ ਮਾਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish Terrorists enter Delhi Police are on toe