ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਸ਼ ਅੱਤਵਾਦੀਆਂ ਵੱਲੋਂ ਮੰਦਰਾਂ ਤੇ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

ਜੈਸ਼ ਅੱਤਵਾਦੀਆਂ ਵੱਲੋਂ ਮੰਦਰਾਂ ਤੇ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ

ਜੰਮੂ–ਕਸ਼ਮੀਰ ’ਤੇ ਭਾਰਤ ਸਰਕਾਰ ਦੇ ਫ਼ੈਸਲੇ ਨਾਲ ਪਾਕਿਸਤਾਨ ਦੇ ਨਾਲ–ਨਾਲ ਅੱਤਵਾਦੀ ਜੱਥੇਬੰਦੀਆਂ ਵੀ ਹੁਣ ਘਬਰਾਈਆਂ ਹੋਈਆਂ ਹਨ। ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸੰਗਠਨ ਭਾਰਤ ਵਿੱਚ ਇੱਕ ਵਾਰ ਫਿਰ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਹਨ।

 

 

ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼–ਏ–ਮੁਹੰਮਦ ਨੇ ਕਥਿਤ ਤੌਰ ਉੱਤੇ ਇੱਕ ਚਿੱਠੀ ਰਾਹੀਂ ਮੁੰਬਈ, ਚੇਨਈ ਤੇ ਬੈਂਗਲੁਰੂ ਸਮੇਤ ਦੇਸ਼ ਦੇ ਕਈ ਰੇਲਵੇ ਸਟੇਸ਼ਨਾਂ ਉੱਤੇ ਹਿੰਸਕ ਹਮਲੇ ਕਰਨ ਦੀ ਧਮਕੀ ਦਿੱਤੀ ਹੈ।

 

 

ਇਹ ਜਾਣਕਾਰੀ ਐਤਵਾਰ ਨੂੰ ਪੁਲਿਸ ਨੇ ਦਿੱਤੀ। ਇੱਥੇ ਹੀ ਬੱਸ ਨਹੀਂ, ਜੈਸ਼–ਏ–ਮੁਹੰਮਦ ਨੇ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਮੰਦਰਾਂ ਨੂੰ ਵੀ ਬੰਬਾਂ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

 

 

ਰੋਹਤਕ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਿੰਦੀ ਵਿੱਚ ਲਿਖੀ ਗਈ ਇਸ ਚਿੱਠੀ ਨੂੰ ਸਾਧਾਰਣ ਡਾਕ ਰਾਹੀਂ ਰੋਹਤਕ ਪੁਲਿਸ ਨੂੰ ਭੇਜਿਆ ਗਿਆ ਹੈ। ਉਸ ਚਿੱਠੀ ਉੱਤੇ ਕਿਸੇ ਮਸੂਦ ਅਹਿਮਦ ਦੇ ਹਸਤਾਖਰ ਹਨ।

 

 

ਇਹ ਚਿੱਠੀ ਸਨਿੱਚਰਵਾਰ ਨੂੰ ਮਿਲੀ ਹੈ। ਚੇਤੇ ਰਹੇ ਕਿ ਜੈਸ਼–ਏ–ਮੁਹੰਮਦ ਦਾ ਸਰਗਨਾ ਅੱਤਵਾਦੀ ਮਸੂਦ ਅਜ਼ਹਾਰ ਹੈ।

 

 

ਪੀਟੀਆਈ ਮੁਤਾਬਕ ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਜੈਸ਼–ਏ–ਮੁਹੰਮਦ 8 ਅਕਤੂਬਰ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਰੇਲਵੇ ਸਟੇਸ਼ਨ ਉਡਾ ਕੇ ਅੱਤਵਾਦੀਆਂ ਦੀ ਮੌਤ ਦਾ ਬਦਲਾ ਲਵੇਗਾ। ਇਨ੍ਹਾਂ ਰੇਲਵੇ ਸਟੇਸ਼ਨਾਂ ਵਿੱਚ ਮੁੰਬਈ, ਚੇਨਈ, ਬੈਂਗਲੁਰੂ, ਰਾਜਸਥਾਨ ਤੇ ਹਰਿਆਣਾ ਦੇ ਰੋਹਤਕ, ਰੇਵਾੜੀ ਤੇ ਹਿਸਾਰ ਸਟੇਸ਼ਨ ਸ਼ਾਮਲ ਹਨ।

 

 

ਫ਼ਿਲਹਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaish Terrorists threaten to target temples and railway stations