ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨੇ ਪੰਜ ਸਾਲ ’ਚ ਦੇਸ਼ ਵਿਚ ਦਬਲਾਅ ਦੀ ਉਮੀਦ ਨੂੰ ਬਣਾਈ ਰੱਖਿਆ : ਜੈਸ਼ੰਕਰ

ਸਰਕਾਰ ਨੇ ਪੰਜ ਸਾਲ ’ਚ ਦੇਸ਼ ਵਿਚ ਦਬਲਾਅ ਦੀ ਉਮੀਦ ਨੂੰ ਬਣਾਈ ਰੱਖਿਆ : ਜੈਸ਼ੰਕਰ

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਕੇ ਹੈਰਾਨ ਕਰਨ ਵਾਲੇ ਸਾਬਕਾ ਰਾਜਦੂਤ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ ਅਤੇ ਵਿਸ਼ਵ ਅਰਥਵਿਵਸਥਾ ਨੂੰ ਲੈ ਕੇ ਕਈ ਗੱਲਾਂ ਕਹੀਆਂ। ਵੀਰਵਾਰ ਨੂੰ ਦਿੱਲੀ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸਰਕਾਰ ਨੇ ਦੇਸ਼ ਵਿਚ ਬਦਲਾਅ ਦੀਆਂ ਉਮੀਦਾਂ ਦੇ ਨਾ ਸਿਰਫ ਜਿਉਂਦਾ ਰੱਖਿਆ ਅਤੇ ਸਗੋਂ ਇਸ ਵਿਸ਼ਵਾਸ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ।

 

ਐਸ ਜੈਸ਼ੰਕਰ ਨੇ ਕਿਹਾ ਕਿ ਅੱਜ ਵਿਸ਼ਵੀਕਰਨ ਦੇ ਦੌਰ ਵਿਚ ਇਕ ਚਿੰਤਾ ਬਣੀ ਹੋਈ ਹੈ। ਵਿਸ਼ਵੀਕਰਨ ਦੇ ਸਮੇਂ ਵਿਚ ਜ਼ਿਆਦਾਤਰ ਸੋਚ ਹੈ ਗਲੋਬਲ ਸਪਲਾਈ ਚੇਨ, ਮੋਬਿਲਿਟੀ ਆਫ ਟੈਲੇਂਟ ਦੀ। ਪ੍ਰੰਤੂ, ਅਸੀਂ ਜ਼ਿਆਦਾ ਸਮੇਂ ਤੱਕ ਇਸ ਬਾਰੇ ਉਸੇ ਵਿਸ਼ਵਾਸ ਨਾਲ ਨਹੀਂ ਕਹਿ ਸਕਦੇ।

 

ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਆਰਥਿਕ ਬਦਲਾਅ ਵੱਲ ਵਧਣਾ ਚਾਹੁੰਦੇ ਹਾਂ ਤਾਂ ਮੈਂ ਅਜਿਹਾ ਮੰਨਦਾ ਹਾਂ ਕਿ ਭਾਰਤੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਿਦੇਸ਼ੀ ਪਹਿਲੂਆਂ ਉਤੇ ਫੋਕਸ ਕਰਨ ਦੀ ਹੋਵੇਗੀ। ਤਾਂ ਕਿ ਸਾਂਝੇਦਾਰੀ ਅਤੇ ਤੰਤਰ ਵਿਕਸਿਤ ਕੀਤਾ ਜਾ ਸਕੇ, ਜਿਸ ਨਾਲ ਭਾਰਤੀ ਕਾਰੋਬਾਰ ਨੂੰ ਦੇਸ਼ ਦੇ ਬਾਹਰ ਕਾਰੋਬਾਰ ਕਰਨ ਵਿਚ ਮਦਦ ਮਿਲ ਸਕੇ।

 

ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪੂਰੀ ਦੁਨੀਆ ਵਿਚ ਇਕ ਤਰ੍ਹਾਂ ਦਾ ਜੋ ਬਦਲਾਅ ਹੋਇਆ ਹੈ ਉਹ ਹੈ ਰਾਸ਼ਟਰੀਅਤ ਦਾ ਅਤੇ ਉਸਦੀ ਕਾਰਨ ਹੀ ਸਾਫ ਹੈ ਕਿ ਕਈ ਥਾਵਾਂ ਉਤੇ ਰਾਸ਼ਟਰੀਅਤ ਉਥੇ ਦੇ ਚੋਣ ਵਿਚ ਦਿਖੀ ਹੈ। ਇਕ ਪੱਧਰ ਉਤੇ ਇਹ ਵੱਖ–ਵੱਖ ਹੈ, ਪ੍ਰੰਤੂ ਉਸਦਾ ਸੰਦੇਸ਼ ਬਾਹਰ ਬਿਲਕੁਲ ਸਾਫ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jaishankar says Government has maintained the hope of change in the country during the last five years