ਰਾਫੇਲ ਮਾਮਲੇ `ਚ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ `ਤੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ 24 ਘੰਟੇ `ਚ ਜਵਾਬ ਮੰਗਣ ਦੇ ਇਕ ਦਿਨ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਤਲੀ ਨੂੰ ਇਸ `ਤੇ ਛੇਤੀ ਜਵਾਬ ਦੇਣਾ ਚਾਹੀਦਾ ਕਿਉਂਕਿ ਸਮਾਂ ਸੀਮਾ ਖਤਮ ਹੋ ਰਹੀ ਹੈ।
ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਪਿਆਰੇ ਜੇਤਲੀ ਜੀ, ਰਾਫੇਲ ਦੀ ਜਾਂਚ ਲਈ ਜੇਪੀਸੀ ਦੇ ਗਠਨ ਦੇ ਪ੍ਰਸੰਗ `ਚ ਆਪਦੀ ਸਮਾਂ ਸੀਮਾ ਖਤਮ ਹੋਣ `ਚ ਛੇ ਘੰਟੇ ਬਾਕੀ ਹਨ।
ਉਨ੍ਹਾਂ ਕਿਹਾ ਕਿ ਯੁਵਾ ਭਾਰਤ ਉਡੀਕ ਕਰ ਰਿਹਾ ਹੈ। ਮੈਂ ਆਸ਼ ਕਰਦਾ ਹਾਂ ਕਿ ਆਪ ਮੋਦੀ ਜੀ ਅਤੇ ਅਨਿਲ ਅੰਬਾਨੀ ਜੀ ਨੂੰ ਇਸ ਗੱਲ ਦੇ ਲਈ ਮਨਾਉਣ `ਚ ਲੱਗੇ ਹੈ ਕਿ ਉਨ੍ਹਾਂ ਨੂੰ ਆਪਣੀ ਗੱਲ ਕਿਉਂ ਸੁਣਾਉਣੀ ਚਾਹੀਦੀ ਹੈ ਅਤੇ ਇਸ ਦੀ ਆਗਿਆ ਦੇਣੀ ਚਾਹੀਦੀ ਹੈ।
ਜੇਤਲੀ ਵੱਲੋਂ ਕੱਲ੍ਹ ਰਾਫੇਲ ਮਾਮਲੇ `ਚ ਕਾਂਗਰਸ `ਤੇ ਝੂਠ ਫੈਲਾਉਣ ਦਾ ਦੋਸ਼ ਲਗਾਏ ਜਾਣ ਦੇ ਬਾਅਦ ਰਾਹੁਲ ਗਾਂਧੀ ਨੇ ਉਨ੍ਹਾਂ `ਤੇ ਪਲਟਾਵਾਰ ਕੀਤਾ ਸੀ ਅਤੇ ਦੋਸ਼ ਲਗਾਇਆ ਕਿ ਤੁਹਾਡੇ ਸੁਪਰੀਮ ਆਗੂ ਆਪਣੇ ਇਕ ਮਿੱਤਰ ਨੂੰ ਬਚਾਅ ਰਹੇ ਹਨ।
ਗਾਂਧੀ ਨੇ ਟਵੀਟ ਕਰਕੇ ਕਿਹਾ ਸੀ, ਜੇਤਲੀ ਜੀ, ਗ੍ਰੇਟ ਰਾਫੇਲ ਰਾਬਰੀ ਵੱਲ ਰਾਸ਼ਟਰ ਦਾ ਧਿਆਨ ਖਿੱਚਣ ਲਈ ਧੰਨਵਾਦ। ਇਸ ਬਾਰੇ `ਚ ਕੀ ਖਿਆਲ ਹੈ ਕਿ ਸੰਯੁਕਤ ਸੰਸਦੀ ਕਮੇਟੀ ਕੋਲ ਇਸਦਾ ਹੱਲ ਹੋਵੇਗਾ। ਸਮੱਸਿਆ ਇਹ ਹੈ ਕਿ ਤੁਹਾਡੇ ਸੁਪਰੀਮ ਆਗੂ ਆਪਣੇ ਮਿੱਤਰ ਨੂੰ ਬਚਾਅ ਰਹੇ ਹਨ, ਇਸ ਲਈ ਇਹ ਅਸੁਵਿਧਾਜਨਕ ਹੋ ਸਕਦਾ ਹੈ।
ਕਾਂਗਰਸ ਪ੍ਰਧਾਨ ਨੇ ਜੇਤਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ, ਜਾਂਚ ਪਰਖ ਕਰੀਏ ਅਤੇ ਅਗਲੇ 24 ਘੰਟਿਆਂ `ਚ ਜਵਾਬ ਦਿਓ। ਅਸੀਂ ਉਡੀਕ ਕਰ ਰਹੇ ਹਾਂ।
ਦਰਅਸਲ, ਜੇਤਲੀ ਨੇ ਰਾਫੇਲ ਜਹਾਜ਼ ਸੌਦੇ ਬਾਰੇ ਕਾਂਗਰਸ ਉਪਰ ਝੂਠ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਅਤੇ ਉਸਦੇ ਆਗੂ ਰਾਹੁਲ ਗਾਂਧੀ ਫਰਜ਼ੀ ਮੁਹਿੰਮ ਚਲਾਕੇ ਰਾਸ਼ਟਰੀ ਸੁਰੱਖਿਆ ਦੇ ਨਾਲ ਗੰਭੀਰ ਖਿਲਵਾੜ ਕਰ ਰਹੇ ਹਨ।