ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵ ਤੋਂ 700 ਭਾਰਤੀਆਂ ਨੂੰ ਵਾਪਸ ਲਿਆ ਰਿਹੈ ਜਲ–ਅਸ਼ਵ

ਮਾਲਦੀਵ ਤੋਂ 700 ਭਾਰਤੀਆਂ ਨੂੰ ਵਾਪਸ ਲਿਆ ਰਿਹੈ ਜਲ–ਅਸ਼ਵ

ਆਪਣੇ ਨਾਗਰਿਕਾਂ ਨੂੰ ਸਮੁੰਦਰ ਰਾਹੀਂ ਵਿਦੇਸ਼ੀ ਤਟਾਂ ਤੋਂ ਵਾਪਸ ਲਿਆਉਣ ਲਈ ਭਾਰਤ  ਦੇ ਰਾਸ਼ਟਰੀ ਪ੍ਰਯਤਨ ਲਈ ਭਾਰਤੀ ਜਲ ਸੈਨਾ ਦੇ ਯੋਗਦਾਨ- ਅਪਰੇਸ਼ਨ ਸਮੁਦਰ ਸੇਤੂ  ਦੇ ਤਹਿਤ ਭਾਰਤੀ ਜਲ ਸੈਨਾ ਜਹਾਜ਼ ਜਲਅਸ਼ਵ ਆਪਣੇ ਤੀਜੇ ਦੌਰੇ ‘ਤੇ 04 ਜੂਨ,  2020 ਨੂੰ ਮਾਲੇ,  ਮਾਲਦੀਵ ਪਹੁੰਚਿਆ।  

 

05 ਜੂਨ 2020 ਨੂੰ ਉੱਥੇ ਇਸ ਜਹਾਜ਼ ਵਿੱਚ 700 ਭਾਰਤੀ ਨਾਗਰਿਕ ਸਵਾਰ ਹੋਏ ਅਤੇ ਦੇਰ ਸ਼ਾਮ ਇਹ ਭਾਰਤ ਲਈ ਰਵਾਨਾ ਹੋਇਆ। ਚਲਣ ਸਮੇਂ,  ਮਾਲਦੀਵ ਤਟ ਰੱਖਿਅਕ ਦੇ ਕਮਾਂਡੈਂਟ ਕਰਨਲ ਮੁਹੰਮਦ  ਸਲੀਮ ਨੇ ਜਹਾਜ਼ ਦਾ ਦੌਰਾ ਕੀਤਾ।

 

ਇਸ ਦੌਰੇ  ਦੇ ਨਾਲ,  ਜਲਅਸ਼ਵ ਭਾਰਤ ਸਰਕਾਰ  ਦੇ ਮਿਸ਼ਨ ਵੰਦੇ ਭਾਰਤ ਦੀ ਵਿਆਪਕ ਯੋਜਨਾ  ਦੇ ਤਹਿਤ ਮਾਲਦੀਵ ਅਤੇ ਸ੍ਰੀ ਲੰਕਾ ਤੋਂ ਲਗਭਗ 2700 ਭਾਰਤੀ ਨਾਗਰਿਕਾਂ ਨੂੰ ਸਫਲਤਾਪੂਰਵਕ ਭਾਰਤੀ ਤਟ ‘ਤੇ ਲੈ ਆਵੇਗਾ।

 

ਇਸ ਜਹਾਜ਼ ‘ਚ ਕੋਵਿਡ ਪ੍ਰੋਟੋਕਾਲਾਂ ਦਾ ਸਖ਼ਤ ਪਾਲਣ ਕੀਤਾ ਜਾਵੇਗਾ ਅਤੇ ਇਸ ਦੇ 07 ਜੂਨ 2020 ਨੂੰ ਤੂਤੀਕੋਰਿਨ ਪੁੱਜਣ ਦੀ ਉਮੀਦ ਹੈ ।

 

ਨਿਕਾਸੀ ਕੀਤੇ ਗਏ ਪਰਸੋਨਲ ਨੂੰ ਤਮਿਲ ਨਾਡੂ ਦੇ ਤੂਤੀਕੋਰਿਨ ਵਿੱਚ ਉਤਾਰਿਆ ਜਾਵੇਗਾ ਅਤੇ ਦੇਖਭਾਲ਼ ਲਈ ਉਨ੍ਹਾਂ ਨੂੰ ਰਾਜ ਅਥਾਰਿਟੀਆਂ ਨੂੰ ਸੌਂਪ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jal Ashva bringing back 700 Indians from Maldives