ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਕੇਰਲ `ਚ ਗ੍ਰਿਫ਼ਤਾਰ

ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਕੋ ਮੁਲੱਕਲ ਕੇਰਲ `ਚ ਗ੍ਰਿਫ਼ਤਾਰ

ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਅੱਜ ਸ਼ੁੱਕਰਵਾਰ ਬਾਅਦ ਦੁਪਹਿਰ ਕੋਚੀ `ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲੱਕਲ ਹੁਰਾਂ ਤੋਂ ਪਿਛਲੇ ਤਿੰਨ ਦਿਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇੰਝ ਉਹ ਕਿਸੇ ਨਨ ਨਾਲ ਜਬਰ-ਜਨਾਹ ਦੇ ਮਾਮਲੇ `ਚ ਗ੍ਰਿਫ਼ਤਾਰ ਹੋਣ ਵਾਲੇ ਭਾਰਤ ਦੇ ਪਹਿਲੇ ਕੈਥੋਲਿਕ ਬਿਸ਼ਪ ਬਣ ਗਏ ਹਨ। ਉਨ੍ਹਾਂ `ਤੇ ਇੱਕ ਨਨ (ਮਸੀਹੀ ਸਾਧਵੀ) ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਫ਼ਰੈਂਕੋ ਮੁਲੱਕਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ 2014 ਤੋਂ 2016 ਤੱਕ 13 ਵਾਰ ਬਲਾਤਕਾਰ ਕੀਤਾ ਸੀ।


ਫ਼ਰੈਂਕੋ ਮੁਲੱਕਲ ਉਂਝ ਤਾਂ ਜਲੰਧਰ ਡਾਇਓਸੀਜ਼ ਦੇ ਬਿਸ਼ਪ ਸਨ ਪਰ ਉਹ ਜਦੋਂ ਆਪਣੇ ਅਧਿਕਾਰਤ ਦੌਰਿਆਂ ਮੌਕੇ ਕੇਰਲ ਜਾਂਦੇ ਸਨ, ਨਨ ਨੇ ਉਨ੍ਹਾਂ ਦੌਰਿਆਂ ਦੌਰਾਨ ਹੀ ਆਪਣੇ ਨਾਲ ਹੋਏ ਕਥਿਤ ਜਬਰ ਜਨਾਹ ਦੇ ਦੋਸ਼ ਲਾਏ ਹਨ।

 

 


ਫ਼ਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਨੇ ਪੀੜਤ ਨਨ ਦਾ ਤਾਜ਼ਾ ਬਿਆਨ ਵੀ ਰਿਕਾਰਡ ਕੀਤਾ ਹੈ। ਇਸ ਤੋਂ ਪਹਿਲਾਂ ਫ਼ਰੈਂਕੋ ਮੁਲੱਕਲ ਹੁਰਾਂ ਤੋਂ ਵੀ ਲਗਾਤਾਰ ਤਿੰਨ ਦਿਨਾਂ ਤੱਕ ਪੁੱਛਗਿੱਛ ਕੀਤੀ ਜਾਂਦੀ ਰਹੀ ਸੀ।

 

ਕੇਰਲ ਦੇ ਰੋਮਨ ਕੈਥੋਲਿਕ ਚਰਚ ਨੂੰ ਵੀ ਪਹਿਲਾਂ ਇਹ ਭਿਣਕ ਪੈ ਗਈ ਜਾਪਦੀ ਸੀ ਕਿ ਫ਼ਰੈਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ; ਇਸੇ ਲਈ ਪਹਿਲਾਂ ਹੀ ਮੁਲਜ਼ਮ ਫ਼ਰੈਂਕੋ ਨੂੰ ਬਿਸ਼ਪ ਦੇ ਅਹੁਦੇ ਅਤੇ ਹੋਰ ਧਾਰਮਿਕ ਸਰਗਰਮੀਆਂ ਤੋਂ ਲਾਂਭੇ ਕਰ ਦਿੱਤਾ ਸੀ।

 

 

ਇਸ ਦੌਰਾਨ ਕੇਰਲ ਦੇ ਵਿਧਾਇਕ ਪੀਸੀ ਜਾਰਜ ਨੇ ਦੋਸ਼ ਲਾਇਆ ਹੈ ਕਿ ਜਾਂਚ ਟੀਮ `ਚੋਂ ਇੱਕ ਅਧਿਕਾਰੀ ਦਾ ਪੂਰਾ ਤਾਣ ਫ਼ਰੈਂਕੋ ਮੁਲੱਕਲ ਨੂੰ ਫਸਾਉਣ `ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੁਝ ਕਥਿਤ ਪੀੜਤ ਨਨ ਦੀਆਂ ਕੁਝ ਤਸਵੀਰਾਂ ਤੇ ਵਿਡੀਓਜ਼ ਹਨ, ਜਿਨ੍ਹਾਂ ਦੇ ਆਧਾਰ `ਤੇ ਜਾਂਚ ਟੀਮ ਨੂੰ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ।   

 

ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਮਾਜ-ਸੇਵਕ ਸਟੀਫ਼ਨ ਮੈਥਿਊਜ਼ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ। ਇਸ ਟਵੀਟ ਰਾਹੀਂ ਵੇਖੋ ਤਸਵੀਰਾਂ:

 

 

ਫ਼ਰੈਕੋ ਮੁਲੱਕਲ
 
ਪਿਛਲੇ ਕਈ ਦਿਨਾਂ ਤੋਂ ਕੇਰਲ ਦੇ ਕੋਚੀ ਤੇ ਕੋਟਾਇਮ ਸ਼ਹਿਰਾਂ `ਚ ਬਹੁਤ ਸਾਰੇ ਈਸਾਈ ਕਾਰਕੁੰਨ ਵੀ ਹੜਤਾਲ `ਤੇ ਬੈਠੇ ਹੋਏ ਸਨ ਤੇ ਉਨ੍ਹਾਂ ਰੋਸ ਮੁਜ਼ਾਹਰਿਆਂ `ਚ ਕਈ ਨਨਜ਼ (ਮਸੀਹੀ ਸਾਧਵੀਆਂ) ਵੀ ਭਾਗ ਲੈ ਰਹੀਆਂ ਸਨ। ਇਹ ਸਭ ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jalandhar ex bishop Franco Mulakkal arrested in Kerala