ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਲ੍ਹਿਆਂਵਾਲਾ ਬਾਗ਼ ਸੋਧ ਬਿਲ ਅੱਜ ਪੇਸ਼ ਹੋਵੇਗਾ ਰਾਜ ਸਭਾ ’ਚ

ਜੱਲ੍ਹਿਆਂਵਾਲਾ ਬਾਗ਼ ਸੋਧ ਬਿਲ ਅੱਜ ਪੇਸ਼ ਹੋਵੇਗਾ ਰਾਜ ਸਭਾ ’ਚ

ਜੱਲ੍ਹਿਆਂਵਾਲਾ ਬਾਗ਼ ਨਾਲ ਸਬੰਧਤ ਇੱਕ ਸੋਧ ਬਿਲ ਅੱਜ ਰਾਜ ਸਭਾ ’ਚ ਪੇਸ਼ ਕੀਤਾ ਜਾਣਾ ਹੈ। ਇਸ ਰਾਹੀਂ ਜੱਲ੍ਹਿਆਂਵਾਲਾ ਬਾਗ਼ ਰਾਸ਼ਟਰੀ ਸਮਾਰਕ ਦੇ ਟ੍ਰੱਸਟੀ ਵਜੋਂ ਕਾਂਗਰਸ ਪ੍ਰਧਾਨ ਨੂੰ ਹਟਾਏ ਜਾਣ ਦੀ ਵਿਵਸਥਾ ਕੀਤੀ ਗਈ ਹੈ।

 

 

ਇਹ ਬਿਲ ਲੋਕ ਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਇਸ ਬਿਲ ਅਨੁਸਾਰ ਟ੍ਰੱਸਟੀ ਵਜੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਹਟਾ ਕੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾਣੀ ਹੈ।

 

 

ਇਸ ਖਰੜੇ ਦੇ ਕਾਨੂੰਨ ਵਿੱਚ ਇਹ ਵਿਵਸਥਾ ਹੈ ਕਿ ਜੇ ਵਿਰੋਧੀ ਧਿਰ ਦਾ ਕੋਈ ਆਗੂ ਨਹੀਂ ਹੈ, ਤਾਂ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਨੂੰ ਟ੍ਰੱਸਟੀ ਬਣਾਇਆ ਜਾਵੇਗਾ।

 

 

ਸੰਸਦ ਦਾ ਸਰਦ–ਰੁੱਤ ਸੈਸ਼ਨ ਕੱਲ੍ਹ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਅੱਜ ਸੈਸ਼ਨ ਦੇ ਦੂਜੇ ਦਿਨ ਹੰਗਾਮੇ ਦੇ ਆਸਾਰ ਹਨ। ਇਸ ਤੋਂ ਪਹਿਲਾਂ ਰਾਜ ਸਭਾ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 250ਵੇਂ ਸੈਸ਼ਨ ਦੇ ਪਹਿਲੇ ਦਿਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸਥਾਈਪਣ ਤੇ ਵਿਭਿੰਨਤਾ ਇਸ ਸਦਨ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ।

 

 

ਸ੍ਰੀ ਮੋਦੀ ਨੇ ਕਿਹਾ ਸੀ ਕਿ ਪਹਿਲਾਂ ਵਿਰੋਧ ਘੱਟ ਹੁੰਦਾ ਸੀ ਪਰ ਹੁਣ ਸੰਘਰਸ਼ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਉੱਪਰਲੇ ਸਦਨ ਵਿੱਚ ਕਈ ਅਹਿਮ ਗੱਲਾਂ ਰੱਖੀਆਂ ਸਨ। ਸੰਸਦ ਦਾ ਇਹ ਸਰਦ–ਰੁੱਤ ਇਜਲਾਸ 13 ਦਸੰਬਰ ਤੱਕ ਚੱਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਰਬ–ਪਾਰਟੀ ਮੀਟਿੰਗ ’ਚ ਕਿਹਾ ਸੀ ਕਿ ਸਰਕਾਰ ਸਾਰੇ ਮੁੱਦਿਆਂ ਉੱਤੇ ਚਰਚਾ ਲਈ ਤਿਆਰ ਹੈ।

 

 

ਮੁਲਤਵੀ ਪਏ ਮੁੱਦਿਆਂ ਦੇ ਹਾਂ–ਪੱਖੀ ਤਰੀਕੇ ਨਾਲ ਹੱਲ ਤੇ ਪ੍ਰਦੂਸ਼ਣ, ਅਰਥ–ਵਿਵਸਥਾ ਅਤੇ ਕਿਸਾਨਾਂ ਨਾਲ ਜੁੜੇ ਮਸਲਿਆਂ ਉੱਤੇ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਗੇ।

 

 

ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਪ੍ਰਧਾਨ ਮੰਤਰੀ ਦੇ ਇਸ ਭਰੋਸੇ ਨਾਲ ਸਹਿਮਤ ਨਹੀਂ ਦਿਸੇ। ਉਨ੍ਹਾਂ ਕਿਹਾ ਕਿ ਸਦਨ ਵਿੱਚ ਗੱਲ ਜਦੋਂ ਬੇਰੁਜ਼ਗਾਰੀ, ਆਰਥਿਕ ਮੰਦਹਾਲੀ ਤੇ ਕਿਸਾਨਾਂ ਦੀ ਹਾਲਤ ਦੀ ਹੁੰਦੀ ਹੈ, ਤਦ ਸਰਕਾਰ ਵੱਖਰਾ ਰਵੱਈਆ ਅਪਣਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਰਥਿਕ ਸੁਸਤੀ ਤੇ ਬੇਰੁਜ਼ਗਾਰੀ ਜਿਹੇ ਮੁੱਦੇ ਉੱਤੇ ਸਰਕਾਰ ਤੋਂ ਜਵਾਬ ਮੰਗੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jallianwala Bagh Amndment Bill to be presented in Rajya Sabha Today