ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਸਿਮਰਤ ਬਾਦਲ ਤੇ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ’ਚੋਂ ਲੰਘ ਕੇ ਪਾਸ ਹੋਇਆ ਜੱਲ੍ਹਿਆਂਵਾਲਾ ਬਾਗ਼ ਬਿਲ

ਹਰਸਿਮਰਤ ਬਾਦਲ ਤੇ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ’ਚੋਂ ਲੰਘ ਕੇ ਪਾਸ ਹੋਇਆ ਜੱਲ੍ਹਿਆਂਵਾਲਾ ਬਾਗ਼ ਬਿਲ

ਜੱਲਿਆਂਵਾਲਾ ਬਾਗ਼ ਯਾਦਗਾਰ ਸੋਧ ਬਿਲ ਭਾਵੇਂ ਕੱਲ੍ਹ ਲੋਕ ਸਭਾ ’ਚ ਪਾਸ ਹੋ ਗਿਆ ਹੈ ਪਰ ਉਸ ਤੋਂ ਪਹਿਲਾਂ ਉਸ ਨੂੰ ਸਦਨ ’ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸਬਾਜ਼ੀ ’ਚੋਂ ਲੰਘਣਾ ਪਿਆ।

 

 

ਦਿੱਲੀ ਸਥਿਤ ਸੰਸਦ ਅੰਦਰ ਚੱਲੀ ਬਹਿਸ ਦਾ ਅਸਰ ਪੰਜਾਬ ਤੱਕ ਪਿਆ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਮਾਮਲੇ ’ਚ ਟਿੱਪਣੀ ਕਰਨੀ ਪਈ।

 

 

ਭਗਵੰਤ ਨੇ ਬਹਿਸ ਦੌਰਾਨ ਦੋਸ਼ ਲਾਇਆ ਕਿ ਜੱਲ੍ਹਿਆਂਵਾਲਾ ਬਾਗ਼ ਦੇ ਅਸਲ ਦੋਸ਼ੀ ਜਨਰਲ ਡਾਇਰ ਨੇ ਹਰਸਿਮਰਤ ਕੌਰ ਬਾਦਲ ਦੇ ਦਾਦਾ ਸੁੰਦਰ ਸਿੰਘ ਮਜੀਠੀਆ ਦੇ ਘਰ ਡਿਨਰ ਕੀਤਾ ਸੀ।

 

 

ਉਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਘਸੀਟ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਦਾਦਾ ਨੇ ਅੰਗਰੇਜ਼ ਹਾਕਮਾਂ ਨੂੰ ਸੁਆਗਤੀ–ਚਿੱਠੀ ਭੇਜੀ ਸੀ ਤੇ ਕਥਿਤ ਤੌਰ ਉੱਤੇ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਦਰੁਸਤ ਕਰਾਰ ਦਿੱਤਾ ਸੀ।

 

 

ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੀਬਾ ਬਾਦਲ ਝੂਠ ਬੋਲ ਰਹੇ ਹਨ।

 

 

ਇਸ ਤੋਂ ਪਹਿਲਾਂ ਸੰਸਦ ’ਚ ਬਹਿਸ ਦੌਰਾਨ MP ਭਗਵੰਤ ਮਾਨ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ਼ ਦੇ ਬੋਰਡ ਨੂੰ ਸਿਆਸਤ ਤੋਂ ਆਜ਼ਾਦ ਕਰਨਾ ਚਾਹੀਦਾ ਹੈ। ਇਹ ਬਾਗ਼ ਸਭ ਦਾ ਸਾਂਝਾ ਹੈ ਤੇ ਕਿਸੇ ਦੀ ਜਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬੋਰਡ ਦਾ ਚੇਅਰਮੈਨ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੋਣਾ ਚਾਹੀਦਾ।

 

 

ਸ੍ਰੀ ਮਾਨ ਨੇ ਕਿਹਾ ਕਿ ਜਿਸ ਊਧਮ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਘਟਨਾ ਵਾਪਰਨ ਦੇ 22 ਸਾਲਾਂ ਪਿੱਛੋਂ ਉਸ ਦਾ ਬਦਲਾ ਲਿਆ ਸੀ; ਉਸ ਦਾ ਬੁੱਤ ਭਾਰਤੀ ਸੰਸਦ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jallianwala Bagh bill passed after a long discussion between Harsimarat Kaur Badal and Bhagwant Mann