ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ ਕਾਰਨ ਜਾਮੀਆ ਮਿਲੀਆ ’ਵਰਸਿਟੀ 5 ਜਨਵਰੀ ਤੱਕ ਕੀਤੀ ਬੰਦ

ਦਿੱਲੀ ਹਿੰਸਾ ਕਾਰਨ ਜਾਮੀਆ ਮਿਲੀਆ ’ਵਰਸਿਟੀ 5 ਜਨਵਰੀ ਤੱਕ ਕੀਤੀ ਬੰਦ

ਦਿੱਲੀ ’ਚ ਹਿੰਸਾ ਕਾਰਨ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ (JMIU) ਅਗਲੇ ਸਾਲ 5 ਜਨਵਰੀ ਤੱਕ ਲਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਵਿਦਿਆਰਥੀ ਸੋਮਵਾਰ ਸਵੇਰ ਤੋਂ ਹੀ ਕੈਂਪਸ ਖ਼ਾਲੀ ਕਰਨ ਲੱਗ ਪਏ।

 

 

ਯੂਨੀਵਰਸਿਟੀ ਦੇ ਗੇਟ ਉੱਤੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਸ਼ਹਿਜ਼ਾਦ ਨਾਂਅ ਦੇ ਇੱਕ ਵਿਦਿਆਰਥੀ ਨੇ ਸਖ਼ਤ ਠੰਢ ਦੇ ਬਾਵਜੂਦ ਕੱਪੜੇ ਲਾਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

 

 

ਪੱਤਰਕਾਰਾਂ ਨੇ ਉਸ ਨੂੰ ਠੰਢ ਦੇ ਹਵਾਲੇ ਨਾਲ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਪਰ ਉਸ ਨੇ ਮਨ੍ਹਾ ਕਰ ਦਿੱਤਾ।

 

 

ਉੱਧਰ ਦਿੱਲੀਪੁਲਿਸ ਨੇ ਕੱਲ੍ਹ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਵਿਦਿਆਰਥੀ ਅੱਜ ਸਵੇਰੇ ਚਾਰ ਕੁ ਵਜੇ ਰਿਹਾਅ ਕਰ ਦਿੱਤੇ। ਰਾਤ ਸਮੇਂ ਦਿੱਲੀ ਪੁਲਿਸ ਦੀ ਕਾਰਵਾਈ ਵਿਰੁੱਧ ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਵੀ ਕੀਤੇ ਸਨ।

 

 

ਅੱਜ ਸਵੇਰੇ ਹੀ ਵਿਦਿਆਰਥੀਆਂ ਨੇ ਕੈਂਪਸ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ।

 

 

ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (MANUU) ਦੀ ਵਿਦਿਆਰਥੀ ਯੂਨੀਅਨ ਨੇ ਜਾਮੀਆ ਤੇ AMU ਦੇ ਵਿਦਿਆਰਥੀਆਂ ਉੱਤੇ ਪੁਲਿਸ ਦੇ ਕਥਿਤ ਹਮਲੇ ਵਿਰੁੱਧ ਵਿਦਿਆਰਥੀਆਂ ਨੇ ਵਿਰੋਧ ਪ੍ਰਗਟਾਇਆ ਹੈ।

 

 

MANUU ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਨੂੰ ਚਿੱਠੀ ਲਿਖ ਕੇ ਪ੍ਰੀਖਿਆ ਮੁਲਤਵੀ ਕਰਨ ਦੀ ਬੇਨਤੀ ਵੀ ਕੀਤੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jamia Milia Islamic University closed till 5th January due to Delhi violence