ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ, ਮੁਕਾਬਲੇ ਦੌਰਾਨ ਫ਼ੌਜ ਦੇ 2 ਸੀਨੀਅਰ ਅਧਿਕਾਰੀਆਂ ਸਮੇਤ 5 ਸ਼ਹੀਦ

ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ। ਫ਼ੌਜ ਨੇ ਇੱਥੇ ਦੋ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਆਪ੍ਰੇਸ਼ਨ 'ਚ ਫ਼ੌਜ ਦੇ ਦੋ ਸੀਨੀਅਰ ਅਧਿਕਾਰੀਆਂ ਸਮੇਤ 5 ਜਵਾਨ ਸ਼ਹੀਦ ਹੋ ਗਏ।
 

ਸ਼ਹੀਦਾਂ 'ਚ ਇੱਕ ਕਰਨਲ, ਇੱਕ ਮੇਜਰ, ਫ਼ੌਜ ਦੇ ਦੋ ਜਵਾਨ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਸਬ ਇੰਸਪੈਕਟਰ ਸ਼ਾਮਲ ਹੈ। ਜਾਣਕਾਰੀ ਅਨੁਸਾਰ ਇਹ ਮੁਕਾਬਲਾ ਬੀਤੇ ਦਿਨ ਸਨਿੱਚਰਵਾਰ ਤੋਂ ਚੱਲ ਰਿਹਾ ਹੈ। ਇੱਥੇ ਫਿਲਹਾਲ ਗੋਲੀਬਾਰੀ ਰੁੱਕ ਗਈ ਹੈ, ਪਰ ਫ਼ੌਜ ਦੀ ਖੋਜ ਮੁਹਿੰਮ ਜਾਰੀ ਹੈ।
 

 

ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਹੰਦਵਾੜਾ ਦੇ ਚਾਂਜਮੁੱਲਾ ਇਲਾਕੇ 'ਚ ਹੋਏ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਸਨਿੱਚਰਵਾਰ ਨੂੰ ਹੰਦਵਾੜਾ ਦੇ ਚਾਂਜਮੁੱਲਾ ਇਲਾਕੇ 'ਚ ਦੁਪਹਿਰ ਲਗਭਗ 3.30 ਵਜੇ ਮੁਕਾਬਲਾ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਦੋ ਅੱਤਵਾਦੀ ਮਾਰੇ ਗਏ। ਇਹ ਖੇਤਰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਇੱਕ ਹਿੱਸਾ ਹੈ।
 

ਸੂਤਰਾਂ ਅਨੁਸਾਰ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ, ਇੱਕ ਲਾਂਸ ਨਾਇਕ, ਇੱਕ ਰਾਈਫਲਮੈਨ ਅਤੇ ਸਬ-ਇੰਸਪੈਕਟਰ ਸ਼ਕੀਲ ਕਾਜ਼ੀ ਸਨਿੱਚਰਵਾਰ ਦੁਪਹਿਰ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦੇ ਇਹ ਅਧਿਕਾਰੀ ਅੱਤਵਾਦੀਆਂ ਵੱਲੋਂ ਬੰਦੀ ਬਣਾਏ ਗਏ ਆਮ ਨਾਗਰਿਕਾਂ ਨੂੰ ਬਚਾਉਣ ਜਾ ਰਹੀ ਟੀਮ ਦੀ ਅਗਵਾਈ ਕਰ ਰਹੇ ਸਨ।
 

ਫ਼ੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਧਮਾਕੇ ਨਾਲ ਉਡਾਇਆ
ਮੁਕਾਬਲੇ ਤੋਂ ਪਹਿਲਾਂ ਦੋ ਵਿਦੇਸ਼ੀ ਅੱਤਵਾਦੀ ਇੱਥੇ ਇੱਕ ਘਰ 'ਚ ਲੁਕੇ ਹੋਏ ਸਨ। ਜਿਵੇਂ ਹੀ ਫ਼ੌਜ ਨੂੰ ਸੂਚਨਾ ਮਿਲੀ ਤਾਂ ਫ਼ੌਜ ਨੇ ਅੱਤਵਾਦੀਆਂ ਦੇ ਇਸ ਟਿਕਾਣੇ ਨੂੰ ਉਡਾ ਦਿੱਤਾ। ਧਮਾਕੇ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ।

 

ਫ਼ੌਜ ਦਾ ਸਰਚ ਆਪ੍ਰੇਸ਼ਨ ਜਾਰੀ
ਇਸ ਤੋਂ ਇਲਾਵਾ ਇਲਾਕੇ 'ਚ ਫ਼ੌਜ ਸਰਚ ਮੁਹਿੰਮ ਚਲਾ ਰਹੀ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਘਾਟੀ 'ਚ ਅੱਤਵਾਦੀ ਗਤੀਵਿਧੀਆਂ ਵਿੱਚ ਤੇਜ਼ੀ ਵੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਕੰਟਰੋਲ ਰੇਖਾ ਦੇ ਨੇੜੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir 4 Army personnel and cop killed in encounter with terrorists in Kashmir Handwara