ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ’ਚ ਦਵਾਈਆਂ ਦੀ ਕਮੀ ਬਾਰੇ ਜਾਣੋ ਪ੍ਰਸ਼ਾਸਨ ਨੇ ਕੀ ਕਿਹਾ

ਜੰਮੂ ਕਸ਼ਮੀਰ ’ਚ ਦਵਾਈਆਂ ਦੀ ਕਮੀ ਬਾਰੇ ਜਾਣੋ ਪ੍ਰਸ਼ਾਸਨ ਨੇ ਕੀ ਕਿਹਾ

ਜੰਮੂ ਵਿਚ ਦਵਾਈਆਂ ਦੀ ਕਮੀ ਉਤੇ ਪ੍ਰਸ਼ਾਸਨ ਨੇ ਕਿਹਾ ਕਿ ਸ੍ਰੀਨਗਰ ਵਿਚ 1666 ਵਿਚੋਂ 1165 ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ। ਕਸ਼ਮੀਰ ਘਾਟੀ ਵਿਚ 7630 ਰੀਟੇਲ ਦਵਾਈਆਂ ਦੀਆਂ ਦੁਕਾਨਾਂ ਅਤੇ 4331 ਹੋਲ ਸੇਲ ਦਵਾਈਆਂ ਦੀਆਂ ਦੁਕਾਨਾਂ ਹਨ, ਅਤੇ 65 ਫੀਸਦੀ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ।

 

ਉਨ੍ਹਾਂ ਕਿਹਾ ਕਿ ਸਾਰੀਆਂ 376 ਦਵਾਈਆਂ ਸਰਕਾਰੀ ਅਤੇ ਪ੍ਰਾਈਵੇਟ ਦੁਕਾਨਾਂ ਉਤੇ ਉਪਲੱਬਧ ਹਨ। 62 ਜ਼ਰੂਰੀ/ਜੀਵਨ ਰੱਖਿਅਕ ਦਵਾਈਆਂ ਵੀ ਉਪਲੱਬਧ ਹਨ। ਦਵਾ ਅਤੇ ਬੇਬੀ ਫੂਡ ਲਈ ਜੰਮੂ ਅਤੇ ਚੰਡੀਗੜ੍ਹ ਵਿਚ 3–3 ਲੋਕਾਂ ਨੂੰ ਲਗਾਇਆ ਗਿਆ ਹੈ।

 

ਬਾਜ਼ਾਰ ਬੰਦ ਰਹੇ :

 

ਲਗਾਤਾਰ 20 ਦਿਨ ਕਸ਼ਮੀਰ ਵਿਚ ਬਾਜ਼ਾਰ ਬੰਦ ਰਹੇ। ਦੁਕਾਨਾਂ ਅਤੇ ਕਾਰੋਬਾਰ ਸੰਸਥਾਵਾਂ ਵੀ ਨਹੀਂ ਖੁੱਲੀਆਂ ਅਤੇ ਸੜਕਾਂ ਤੋਂ ਜਨਤਕ ਵਾਹਨ ਵੀ ਨਦਾਰਦ ਰਹੇ। ਹਾਲਾਂਕਿ, ਸ਼ਹਿਰ ਦੇ ਬਟਮਾਲੂ ਅਤੇ ਲਾਲ ਚੌਕ ਇਲਾਕੇ ਵਿਚ ਕੁਝ ਦੁਕਾਨਾਂ ਨੇ ਆਪਣੇ ਸਟਾਲ ਲਗਾਈਆਂ ਹਨ।

 

ਅਧਿਕਾਰੀਆਂ ਨੇ ਦੱਸਿਆ ਕਿ ਪੰਜ ਅਗਸਤ ਨੂੰ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾ ਪ੍ਰਾਵਧਨਾਂ ਨੂੰ ਖਤਮ ਕੀਤੇ ਜਾਣ ਬਾਅਦ ਮੋਬਾਇਲ ਅਤੇ ਇੰਟਰਨੈਟ ਸੇਵਾ ਠਪ ਹੈ।

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ਉਤੇ ਲੈਂਡਲਾਈਨ ਟੈਲੀਫੋਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਹਾਲਾਂਕਿ, ਲਾਲ ਚੌਕ ਅਤੇ ਪ੍ਰੈਸ ਇਨਕਲੇਬ ਵਿਚ ਸੇਵਾ ਠਪ  ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir Administration on reports of shortage of medicines