ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਦਾ ਤਬਾਦਲਾ, ਦਿਲਬਾਗ ਸਿੰਘ ਨੂੰ ਮਿਲੀ ਜ਼ਿੰਮੇਵਾਰੀ

1 / 4ਜੰਮੂ-ਕਸ਼ਮੀਰ ਦੇ ਡੀਜੀਪੀ ਐਸ.ਪੀ. ਵੈਦ ਦਾ ਤਬਾਦਲਾ, ਦਿਲਬਾਗ ਸਿੰਘ ਨੂੰ ਮਿਲੀ ਜ਼ਿੰਮੇਵਾਰੀ

2 / 4dgp order

3 / 4old dgp

4 / 4new and old dgp

PreviousNext

ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਐਸ.ਪੀ. ਵੈਦ ਨੂੰ ਵੀਰਵਾਰ ਬੀਤੀ ਰਾਤ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਪੁਲਿਸ ਡਾਇਰੈਕਟਰ ਜਨਰਲ (ਕਾਰਾਗਾਰ) ਦਿਲਬਾਗ ਸਿੰਘ ਨੂੰ ਸੂਬੇ ਦੇ ਪੁਲਿਸ ਮੁਖੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਕ ਅਧਿਕਾਰਕ ਹੁਕਮਾਂ `ਚ ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਵਲੋਂ ਕਿਹਾ ਗਿਆ ਹੈ ਕਿ 1986 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਵੈਦ ਦਾ ਤਬਾਦਲਾ ਟ੍ਰੈਫਿਕ ਕਮਿਸ਼ਨਰ ਦੇ ਅਹੁਦੇ `ਤੇ ਕੀਤਾ ਗਿਆ ਹੈ।

 

ਹੁਕਮਾਂ `ਚ ਲਿਖਿਆ ਹੈ ਕਿ ਇਕ ਸਥਾਈ ਵਿਵਸਥਾ ਹੋਣ ਤੱਕ 1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਅਤੇ ਕਾਰਾਗਾਰ ਵਿਭਾਗ ਦੇ ਮੁਖੀ ਦਿਲਬਾਗ ਸਿੰਘ ਇਸ ਅਹੁਦੇ ਦਾ ਹੋਰ ਚਾਰਜ ਸੰਭਾਲਣਗੇ।

 

ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਜੰਮੂ-ਕਸ਼ਮੀਰ `ਚ ਲਗਾਤਾਰ ਵਧ ਰਹੀਆਂ ਅੱਤਵਾਦੀ ਗਤੀਵਿਧੀਆਂ ਨਾਲ ਨਿਪਟਨ ਦੇ ਤਰੀਕੇ ਨੂੰ ਲੈ ਕੇ ਡੀਜੀਪੀ ਐਸ.ਪੀ. ਵੈਦ ਤੋਂ ਖੁਸ਼ ਨਹੀਂ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and kashmir DGP SP Vaid transfered Dilbagh Singh received the responsibility