ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ: ਸ਼ਰਧਾਲੂਆਂ ਨਾਲ ਭਰਿਆ ਵਾਹਨ ਖੱਡ ’ਚ ਡਿੱਗਿਆ, 7 ਮੌਤਾਂ, ਕਈ ਜ਼ਖ਼ਮੀ

ਜੰਮੂ-ਕਸ਼ਮੀਰ ਦੀ ਰਾਜੋਰੀ ਦੀ ਥੰਨਾਮੰਡੀ ਤਹਿਸੀਲ ਚ ਮੁਗਲ ਰੋਡ 'ਤੇ ਮੇਘੀ ਮੋੜ ਵਿਖੇ ਐਤਵਾਰ ਨੂੰ ਇਕ ਓਵਰਲੋਡ ਮੈਟਾਡੋਰ ਖੱਡ ਵਿਚ ਡਿੱਗ ਗਈ। ਇਸ ਹਾਦਸੇ 'ਚ ਸ਼ਾਹਦਰਾ ਸ਼ਰੀਫ ਦੀ ਜੀਰਾਤ 'ਤੇ 7 ਯਾਤਰੂ ਮਾਰੇ ਗਏ ਜਦੋਂ ਕਿ ਮੈਟਾਡੋਰ 'ਚ ਸਵਾਰ 25 ਹੋਰ ਯਾਤਰੀ ਗੰਭੀਰ ਜ਼ਖਮੀ ਹੋ ਗਏ।

 

ਜ਼ਖਮੀਆਂ ਦਾ ਜ਼ਿਲਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਗੰਭੀਰ ਰੂਪ ਨਾਲ ਜ਼ਖਮੀ 11 ਲੋਕਾਂ ਨੂੰ ਇਲਾਜ ਲਈ ਜੰਮੂ ਭੇਜਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦਾ ਕਾਰਨ ਮੈਟਾਡੋਰ ਦੀ ਬ੍ਰੇਕਾਂ ਫ਼ੇਲ ਹੋਣਾ ਦੱਸਿਆ ਜਾ ਰਿਹਾ ਹੈ। ਹਾਦਸੇ ਦੇ ਸਾਰੇ ਪੀੜਤ ਪੁਣਛ ਜ਼ਿਲ੍ਹੇ ਦੇ ਵਸਨੀਕ ਹਨ।

 

ਪੁਲਿਸ ਦੇ ਅਨੁਸਾਰ ਪੁੰਛ ਜ਼ਿਲ੍ਹੇ ਦੇ ਖਨੇਤਰਾ ਖੇਤਰ ਤੋਂ 32 ਸ਼ਰਧਾਲੂ ਸ਼ਾਹਦਰਾ ਸ਼ਰੀਫ ਦੀ ਜੀਰਾਤ ਲਈ ਇੱਕ ਮੈਟਾਡੋਰ ਵਿੱਚ ਸਵਾਰ ਸਨ। ਜਦੋਂ ਮੈਟਾਡੋਰ ਪੁੰਛ ਥੰਨਾਮੰਡੀ ਮੁਗਲ ਰੋਡ ’ਤੇ ਮੇਗੀ ਮੋੜ ’ਤੇ ਪੁੱਜੀ ਤਾਂ ਮੈਟਾਡੋਰ ਦੇ ਚਾਲਕ ਨੇ ਤੇਜ਼ ਮੋੜ ’ਤੇ ਵਾਹਨ ਕੰਟਰੋਲ ਗੁਆ ਦਿੱਤਾ ਤੇ ਮੈਟਾਡੋਰ ਲਗਭਗ 500 ਫੁੱਟ ਡੂੰਘੇ ਖੱਡ ਚ ਜਾ ਡਿੱਗੀ।

 

ਹਾਦਸਾ ਵਾਪਰਦੇ ਹੀ ਰੌਲਾ ਸੁਣਦਿਆਂ ਹੀ ਆਸਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਫ਼ੌਜ ਦੇ ਜਵਾਨ ਵੀ ਮੌਕੇ' ਤੇ ਪਹੁੰਚ ਗਏ ਤੇ ਪੁਲਿਸ ਤੇ ਫ਼ੌਜੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਸਾਰੇ ਜ਼ਖਮੀਆਂ ਨੂੰ ਥੰਨਾਮੰਡੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir: filled with pilgrims vehicle fell in the pit killed several injured