ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਬਰਕਰਾਰ ਰੱਖੀ : ਰਾਜਨਾਥ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਵੋਹਰਾ ਨੇ ਸੰਵਿਧਾਨਕ ਅਹੁਦੇ ਦੀ ਮਰਿਆਦਾ ਬਰਕਰਾਰ ਰੱਖੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ ਐਨ ਵੋਹਰਾ ਦੀ ਆਲੋਚਨਾ ਕਰਨ ਵਾਲੀ ਸੂਬਾ ਭਾਜਪਾ ਪ੍ਰਧਾਨ ਦੀ ਟਿੱਪਣੀ `ਤੇ ਸ਼ੁੱਕਰਵਾਰ ਨੂੰ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਰਾਜਾਪਾਲ ਨੇ ਚੰਗਾ ਕੰਮ ਕੀਤਾ ਅਤੇ ਸੰਵਿਧਾਨਿਕ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਰੱਖਿਆ। ਸਿੰਘ ਨੇ ਇਕ ਬਿਆਨ `ਚ ਕਿਹਾ ਕਿ ਰਾਜਪਾਲ ਦਾ ਅਹੁੱਦਾ ਸੰਵਿਧਾਨਿਕ ਹੈ ਅਤੇ ਇਸਦੀ ਆਪਣੀ ਇਕ ਮਰਿਆਦਾ ਹੈ।

 

ਉਨ੍ਹਾਂ ਕਿਹਾ ਕਿ ਇਕ ਰਾਜਪਾਲ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਪੱਖ ਹੋ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਐਨ ਐਨ ਵੋਹਰਾ ਇਕ ਵਧੀਆ ਅਧਿਕਾਰੀ ਸਨ। ਇਕ ਰਾਜਪਾਲ ਦੇ ਤੌਰ `ਤੇ ਉਨ੍ਹਾਂ ਨੇ ਸੰਵਿਧਾਨਿਕ ਮਰਿਆਦਾ `ਚ ਰਹਿੰਦੇ ਹੋਏ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ 10 ਸਾਲ ਤੱਕ ਰਾਜਪਾਲ ਵੋਹਰਾ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹਨ।

 

ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਇਕ ਵੀਡੀਓ `ਚ ਕਥਿਤ ਤੌਰ `ਤੇ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਪਾਰਟੀ ਵੋਹਰਾ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਤੇ ਹੁਣ ਵੋਹਰਾ ਦੀ ਥਾਂ ਸਾਡਾ ਆਪਣਾ ਆਦਮੀ ਨੂੰ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਰੈਨਾ ਨੇ ਇਸ ਟਿੱਪਣੀ ਦੇ ਬਾਅਦ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਹੈ। ਰੈਨਾ ਨੂੰ ਕਥਿਤ ਤੌਰ `ਤੇ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਵੋਹਰਾ ਆਪਣੀ ਉਪਲੱਬਧੀਆਂ ਦਾ ਢਿਢੋਰਾ ਪਾਉਂਦੇ ਸਨ। ਗ੍ਰਹਿ ਮੰਤਰੀ ਨੇ ਕਿਹਾ ਕਿ ਇਕ ਨਵੇਂ ਰਾਜਪਾਲ ਸੱਤਿਆਪਾਲ ਮਲਿਕ ਨੂੰ ਲੰਬਾਂ ਰਾਜਨੀਤਿਕ ਤਜ਼ਰਬਾ ਹੈ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਯੁਕਤ ਕੀਤਾ ਹੈ।


ਕਰਨ ਸਿੰਘ ਦੇ ਬਾਅਦ ਮਲਿਕ ਜੰਮੂ ਕਸ਼ਮੀਰ ਦੇ ਦੂਜੇ ਅਜਿਹੇ ਰਾਜਪਾਲ ਹਨ ਜੋ ਇਕ ਰਾਜਨੀਤਿਕ ਵਿਅਕਤੀ ਹਨ ਅਤੇ ਰਾਜਨੀਤੀ `ਚ ਉਨ੍ਹਾਂ ਦਾ ਲੰਬਾ ਅਨੁਭਵ ਹੇ। ਕਰਨ ਸਿੰਘ 1965 ਤੋਂ 1967 ਤੱਕ ਸੂਬੇ ਦੇ ਰਾਜਪਾਲ ਰਹੇ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Jammu and Kashmir former governor Vohra maintained the preservation of constitutional office: Rajnath