ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ Ex ਪ੍ਰਧਾਨ ਨੂੰ ਘਾਟੀ ਦਾ ਜ਼ਮੀਨੀ ਦੌਰਾ ਕਰਾਉਣਗੇ ਰਾਜਪਾਲ ਮਲਿਕ

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਸ਼ਮੀਰ ਚ ਹਿੰਸਾ ਦੀ ਖ਼ਬਰ ਹੋਣ ਸਬੰਧੀ ਟਿੱਪਣੀ ਬਾਰੇ ਕਿਹਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਘਾਟੀ ਦਾ ਦੌਰਾ ਕਰਾਉਣ ਅਤੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਉਹ ਜਹਾਜ਼ ਭੇਜਣਗੇ।

 

ਰਾਜਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦੇ ਇਕ ਆਗੂ ਦੇ ਵਤੀਰੇ ਬਾਰੇ ਚ ਸ਼ਰਮਿੰਦਾ ਹੋਣਾ ਚਾਹੀਦੈ ਜਿਹੜੇ ਸੰਸਦ ਚ ਮੁਰਖਾਂ ਵਾਂਗ ਗੱਲ ਕਰ ਰਹੇ ਸਨ।

 

ਉਨ੍ਹਾਂ ਕਿਹਾ, ਮੈਂ ਰਾਹੁਲ ਗਾਂਧੀ ਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਹੈ। ਮੈਂ ਤੁਹਾਡੇ ਲਈ ਜਹਾਜ਼ ਭੇਜਾਂਗਾ ਤਾਕਿ ਤੁਸੀਂ ਹਾਲਾਤ ਦਾ ਜਾਹਿਜ਼ਾ ਲਓ ਤੇ ਤਾਂ ਇਸ ਮੁੱਦੇ ਤੇ ਬੋਲਿਓ। ਤੁਸੀਂ ਇਕ ਜ਼ਿੰਮੇਵਾਰ ਵਿਕਅਤੀ ਹੋ ਤੇ ਤੁਹਾਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ।

 

ਰਾਜਪਾਲ ਕਸ਼ਮੀਰ ਚ ਹਿੰਸਾ ਬਾਰੇ ਕੁਝ ਆਗੂਆਂ ਦੇ ਬਿਆਨ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ। ਦਰਅਸਲ ਸ਼ਨਿੱਚਰਵਾਰ ਦੀ ਰਾਤ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਤੋਂ ਹਿੰਸਾ ਦੀਆਂ ਕੁਝ ਖ਼ਬਰਾਂ ਆਈਆਂ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੁੰ ਪਾਰਦਰਸ਼ੀ ਢੰਗ ਨਾਲ ਇਸ ਮਾਮਲੇ ਤੇ ਚਿੰਤਾ ਪ੍ਰਗਟਾਉਣੀ ਚਾਹੀਦੀ ਹੈ।

 

ਰਾਜਪਾਲ ਨੇ ਕਿਹਾ, ਜੰਮੂ-ਕਸ਼ਮੀਰ ਚ ਧਾਰਾ 370 ਹਟਾਏ ਜਾਣ ਮਗਰੋਂ ਹਿੰਸਾ ਹੋਣ ਦੀਆਂ ਗੱਲਾਂ ਨੂੰ ਸਿਫਰ ਕੁਝ ਮੁੱਠੀ ਭਰ ਲੋਕ ਇਸ ਮਾਮਲੇ ਨੂੰ ਹਵਾ ਦੇ ਰਹੇ ਹਨ ਪਰ ਉਹ ਇਸ ਚ ਸਫਲ ਨਹੀਂ ਹੋਣਗੇ। ਵਿਦੇਸ਼ੀ ਮੀਡੀਆ ਨੇ ਕੁਝ (ਗਲਤ ਰਿਪੋਰਟਿੰਗ ਕਰਨ ਦੀ) ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਸ ਨੂੰ ਚੇਤਾਵਨੀ ਦਿੱਤੀ ਹੈ।

 

ਰਾਜਪਾਲ ਨੇ ਅੱਗੇ ਕਿਹਾ, ਸਾਰੇ ਹਸਪਤਾਲ ਖੁੱਲ੍ਹੇ ਹਨ ਤੇ ਕਿਸੇ ਇਕ ਵਿਅਕਤੀ ਨੂੰ ਵੀ ਗੋਲ਼ੀ ਲਗੀ ਹੋਵੇ ਤਾਂ ਤੁਸੀਂ ਸਾਬਿਤ ਕਰ ਦਿਓ। ਜਦੋਂ ਕੁਝ ਨੌਜਵਾਨ ਹਿੰਸਾ ਕਰ ਰਹੇ ਸਨ ਤਾਂ ਸਿਰਫ ਚਾਰ ਲੋਕਾਂ ਨੂੰ ਪੈਲੇਟ ਨਾਲ ਪੈਰ ਚ ਗੋਲੀ ਮਾਰੀ ਗਈ ਹੈ ਤੇ ਇਸ ਚ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ ਹੈ।

 

ਰਾਜਪਾਲ ਨੇ ਪੁਛਿਆ, ਮੈਨੂੰ ਪਤਾ ਹੈ ਕਿ ਇਹ ਕੀ ਹੈ। ਮੈਂ 30 ਵਾਰ ਜੇਲ੍ਹ ਗਿਆ ਹਾਂ। ਉਦੋਂ ਵੀ ਮੈਂ ਇਸ ਨੂੰ ਤਸੀਹੇ-ਕੈਂਪ ਕਰਾਰ ਨਹੀਂ ਦਿੱਤਾ ਸੀ। ਕਾਂਗਰਸ ਨੇ ਐਮਰਜੈਂਸੀ ਦੌਰਾਨ ਡੇਢ ਸਾਲ ਤਕ ਲੋਕਾਂ ਨੂੰ ਜੇਲ੍ਹ ਚ ਬੰਦ ਕਰ ਦਿੱਤਾ ਸੀ ਪਰ ਕਿਸੇ ਨੇ ਉਸ ਨੂੰ ਤਸੀਹੇ-ਕੈਂਪ ਨਹੀਂ ਕਿਹਾ ਸੀ। ਕੀ ਸੁਰੱਖਿਆ ਵਜੋਂ ਗ੍ਰਿਫਤਾਰੀ ਤਸੀਹੇ-ਕੈਂਪ ਦੇ ਬਰਾਬਰ ਹਨ?

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir Governor Satya Pal Malik tells to rahul gandhi over Vally situation after Article 370