ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨੂੰ ਰਾਜਪਾਲ ਦੀ ਹਥਿਆਰ ਛੱਡਣ ਦੀ ਅਪੀਲ, ਗੱਲਬਾਤ ਦਾ ਦਿੱਤਾ ਸੱਦਾ 

ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਬੁੱਧਵਾਰ ਨੂੰ ਅੱਤਵਾਦੀਆਂ ਨੂੰ ਹਥਿਆਰ ਛੱਡਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ। 

 

ਰਾਜਪਾਲ ਸਤਿਆਪਾਲ ਮਲਿਕ ਨੇ ਨੌਜਵਾਨਾਂ ਨੂੰ ਹਥਿਆਰਾਂ ਨੂੰ ਛੱਡਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਮੈਂ ਕਸ਼ਮੀਰ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਹਥਿਆਰ ਛੱਡ ਦਿਓ ਅਤੇ ਮੇਰੇ ਨਾਲ ਭੋਜਨ ਕਰਨ ਰਾਜ ਭਵਨ ਆਓ। ਫਿਰ ਮੈਨੂੰ ਦੱਸੋ ਕਿ ਜੋ ਰਸਤਾ ਤੁਸੀ ਚੁਣਿਆ ਹੈ, ਉਸ ਨਾਲ ਕਸਮੀਰ ਨੂੰ ਕੀ ਮਿਲੇਗਾ?


ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਉਨ੍ਹਾਂ ਕਿਹਾ ਕਿ ਗੱਲਬਾਤ ਹੀ ਇੱਕ ਮਾਰਗ ਹੈ ਜਿਸ ਰਾਹੀਂ ਸੰਵਿਧਾਨ ਦੇ ਦਾਇਰੇ ਅੰਦਰ ਜੋ ਚਾਹੁੰਦੇ ਹੋ ਉਹ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹਿੰਸਾ ਰਾਹੀਂ ਨਹੀਂ ਝੁਕਿਆ ਜਾ ਸਕਦਾ ਹੈ। ਆਪਣੇ ਪ੍ਰਸ਼ਾਸਨ ਦੀਆਂ ਪ੍ਰਾਪਤੀਆਂ ਬਾਰੇ ਪੱਤਰਕਾਰ ਮਿਲਣੀ ਦੌਰਾਨ ਰਾਜਪਾਲ ਮਲਿਕ ਨੇ ਇਹ ਗੱਲਾਂ ਕਹੀਆਂ।

 

ਉਨ੍ਹਾਂ ਕਿਹਾ ਕਿ ਜੋ ਵੀ ਤੁਸੀਂ ਚਾਹੁੰਦੇ ਹੋ ਉਸ ਨੂੰ ਗੱਲਬਾਤ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਤੁਹਾਡਾ ਆਪਣਾ ਸੰਵਿਧਾਨ ਹੈ, ਤੁਹਾਡੀ ਵੱਖਰਾ ਝੰਡਾ ਹੈ ਅਤੇ ਹੋਰ ਵੀ ਜੋ ਚਾਹੀਦਾ ਹੈ ਉਹ ਲੋਕਤੰਤਰਿਕ ਪ੍ਰਕਿਰਿਆ ਰਾਹੀਂ ਅਤੇ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਮਿਲੇਗਾ।

 

ਰਾਜਪਾਲ ਨੇ ਕਿਹਾ ਕਿ ਅੱਤਵਾਦੀਆਂ ਨੂੰ ਅਜੇ ਭਾਵੇਂ ਇਸ ਦਾ ਅਹਿਸਾਸ ਨਾ ਹੋਵੇ ਪਰ 10 ਸਾਲ ਵਿੱਚ ਪਛਤਾਵਾ ਹੋਵੇਗਾ ਕਿ ਉਨ੍ਹਾਂ ਨੇ ਗ਼ਲਤ ਰਾਹ ਫੜਿਆ ਹੈ। 

 

ਮਲਿਕ ਨੇ ਕਿਹਾ ਕਿ ਕਸ਼ਮੀਰ ਵਿੱਚ ਅੱਤਵਾਦ ਦੀ ਸਮੱਸਿਆ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਕਾਰਨ ਹੀ ਮੌਜੂਦ ਨਹੀਂ ਪਰ ਕੁਝ ਦਹਾਕਿਆਂ ਤੋਂ ਆਗੂ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਜ਼ਾਦੀ ਅਤੇ ਕਦੇ-ਕਦੇ ਖੁਦਮੁਖਤਿਆਰੀ  ਦੇ ਸੁਪਨੇ ਦਿਖਾਈ ਗਏ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir governor Satya Pal Malik urges militants says Drop your guns come to Raj Bhawan for lunch