ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਅਨੰਤਨਾਗ ਦੀਆਂ ਸੜਕਾਂ 'ਤੇ ਵਿਖੇ NSA ਅਜੀਤ ਡੋਭਾਲ, ਲੋਕਾਂ ਨਾਲ ਕੀਤੀ ਗੱਲਬਾਤ

 

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਪਾਰ ਦੀਆਂ ਦੋ ਰੇਲ ਗੱਡੀਆਂ ਦੇ ਰੱਦ ਕਰਨ ਤੋਂ ਬਾਅਦ, ਪਾਕਿਸਤਾਨੀ ਦੇ ਇੱਕ ਸੀਨੀਅਰ ਮੰਤਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਲਾਹੌਰ-ਦਿੱਲੀ ਦੋਸਤੀ ਬੱਸ ਸੇਵਾ ਵੀ ਸੋਮਵਾਰ ਤੋਂ ਰੱਦ ਕਰ ਦਿੱਤੀ ਹੈ।

 

ਉਥੇ ਅੰਮ੍ਰਿਤਸਰ-ਲਾਹੌਰ ਬੱਸ ਬਿਨਾਂ ਯਾਤਰੀਆਂ ਤੋਂ ਪਾਕਿਸਤਾਨ ਲਈ ਰਵਾਨਾ ਹੋਈ ਪਰ ਅੰਮ੍ਰਿਤਸਰ ਤੋਂ ਖ਼ਾਲੀ ਪਰਤ ਗਈ। ਦੂਜੇ ਪਾਸੇ ਜੋਧਪੁਰ ਤੋਂ ਕਰਾਚੀ ਜਾਣ ਵਾਲੀ ਥਾਰ ਐਕਸਪ੍ਰੈੱਸ 165 ਯਾਤਰੀਆਂ ਨਾਲ ਸ਼ਨੀਵਾਰ ਸਵੇਰੇ ਪਾਕਿਸਤਾਨ ਕੋਲ ਭਾਰਤੀ ਸਰਹੱਦ 'ਤੇ ਮੁਨਾਬਾਵ ਸਟੇਸ਼ਨ 'ਤੇ ਪਹੁੰਚ ਗਈ।

 

- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਦਾ ਦੌਰਾ ਕੀਤਾ।  ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੀ ਮੁਲਾਕਾਤ ਬਕਰੀਦ ਲਈ ਭੇਡਾਂ ਵੇਚਣ ਆਏ ਚਰਵਾਹਿਆਂ ਨਾਲ ਹੋਈ। ਇਸ ਦਾ ਵੀਡੀਓ ਏਐਨਆਈ ਨੇ ਜਾਰੀ ਕੀਤਾ ਹੈ। ਇਸ ਤੋਂ ਦੋ ਦਿਨ ਪਹਿਲਾਂ, ਡੋਭਾਲ ਨੇ ਸ਼ੋਪੀਆਂ ਦੀਆਂ ਸੜਕਾਂ 'ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨਾਲ ਰਾਤ ਦਾ ਭੋਜਨ ਕੀਤਾ।

 

 

 

- ਪਾਕਿਸਤਾਨ ਦੇ ਸੰਚਾਰ ਅਤੇ ਡਾਕ ਸੇਵਾਵਾਂ ਮੰਤਰੀ ਮੁਰਾਦ ਸਈਦ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਬੁੱਧਵਾਰ ਨੂੰ ਹੋਈ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਅਨੁਸਾਰ ਹੀ ਇਹ ਕਦਮ ਚੁੱਕਿਆ ਗਿਆ ਹੈ। ਸਈਦ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ਐਨਐਸਸੀ ਦੇ ਫ਼ੈਸਲਿਆਂ ਅਨੁਸਾਰ ਪਾਕਿਸਤਾਨ-ਭਾਰਤ ਬੱਸ ਸੇਵਾ ਨੂੰ ਰੱਦ ਕਰ ਦਿੱਤਾ ਗਿਆ ਹੈ।

 

- ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਨਾਲ ਭਾਰਤ ਅਤੇ ਪਾਕਿਸਤਾਨ ਵਿੱਚ ਵੱਧ ਰਹੇ ਤਣਾਅ ਤੋਂ ਬਾਅਦ ਇਸਲਾਮਾਬਾਦ ਨੇ ਤੁਰੰਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਜੰਮੂ ਕਸ਼ਮੀਰ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਦਰਜਨ ਅੱਤਵਾਦੀ ਕੈਂਪ ਮੁੜ ਤੋਂ ਸਰਗਰਮ ਕਰ ਦਿੱਤੇ ਹਨ।

 

-  ਖੁਫੀਆ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੇਖਾ (ਐੱਲਓਸੀ) ਨਾਲ ਪੀਓਕੇ ਖੇਤਰ ਦੇ ਕੋਟਲੀ, ਰਾਵਲਕੋਟ, ਬਾਗ਼ ਅਤੇ ਮੁਜ਼ੱਫਰਾਬਾਦ ਵਿੱਚ ਅੱਤਵਾਦੀ ਕੈਂਪਾਂ ਨੂੰ ਪਾਕਿਸਤਾਨੀ ਸੈਨਾ ਦੀ ਸਹਾਇਤਾ ਨਾਲ ਸਿੱਧੇ ਤੌਰ ਉੱਤੇ ਮੁੜ ਸਰਗਰਮ ਕਰ ਦਿੱਤਾ ਗਿਆ ਹੈ। ਇਸ ਨੂੰ ਵੇਖਦਿਆਂ ਭਾਰਤੀ ਸੁਰੱਖਿਆ ਬਲਾਂ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir: National Security Advisor Ajit Doval interacts with locals in Anantnag