ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਮੇਂਢਰ ਖੇਤਰ ਵਿਚ ਬੁੱਧਵਾਰ ਨੂੰ ਹੋਏ ਆਈਈਡੀ ਧਮਾਕੇ ਵਿਚ ਇਕ ਸੁਰੱਖਿਆ ਕਰਮੀ ਸ਼ਹੀਦ ਹੋ ਗਿਆ। ਨਿਊਜ਼ ਏਜੇਸੀ ਏਐਨਆਈ ਅਨੁਸਾਰ ਇਸ ਧਮਾਕੇ ਵਿਚ ਸੱਤ ਜ਼ਖਮੀ ਹੋ ਗਏ।
Jammu & Kashmir: One security personnel has lost his life and seven injured in IED blast in Mendhar area along the Line of Control in Poonch sector. pic.twitter.com/TiiSmG1JU4
— ANI (@ANI) May 22, 2019
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਲਗਾਮ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ। ਪੁਲਿਸ ਸੂਤਰਾਂ ਨੇ ਆਈਏਐਨਐਸ ਨੁੰ ਕਿਹਾ ਕਿ ਮਾਰੇ ਗਏ ਦੋਵੇਂ ਅੱਤਵਾਦੀ ਹਿਜਬੁਲ ਮੁਜਾਹਿਦੀਨ ਸੰਗਠਨ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।