ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਸੈਲਾਨੀਆਂ ਦੀ ਆਵਾਜਾਈ 10 ਅਕਤੂਬਰ ਤੋਂ ਸ਼ੁਰੂ

ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਸੋਮਵਾਰ ਨੂੰ ਦੋ ਮਹੀਨਿਆਂ ਤੋਂ ਵੱਧ ਪੁਰਾਣੀ ਐਡਵਾਇਜ਼ਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜਿਸ ਚ ਸੈਲਾਨੀਆਂ ਨੂੰ ਘਾਟੀ ਛੱਡਣ ਲਈ ਕਿਹਾ ਗਿਆ ਸੀ। ਅਧਿਕਾਰਤ ਬੁਲਾਰੇ ਨੇ ਕਿਹਾ ਕਿ ਗ੍ਰਹਿ ਵਿਭਾਗ ਨੇ ਐਡਵਾਇਜ਼ਰੀ ਨੂੰ ਤਤਕਾਲ ਹਟਾਉਣ ਲਈ ਕਿਹਾ ਹੈ। ਇਹ 10 ਅਕਤੂਬਰ ਤੋਂ ਲਾਗੂ ਹੋਵੇਗੀ, ਜਿਸ ਦੇ ਨਾਲ ਹੀ ਸੂਬੇ ਚ ਯਾਤਰੀਆਂ ਦਾ ਆਣਾ-ਜਾਣਾ ਸ਼ੁਰੂ ਹੋਵੇਗਾ।

 

ਸੂਬਾਈ ਪ੍ਰਸ਼ਾਸਨ ਨੇ 2 ਅਗਸਤ ਨੂੰ ਇਕ ਸੁਰੱਖਿਆ ਸਲਾਹ ਜਾਰੀ ਕੀਤੀ ਸੀ। ਇਸ ਚ ਘਾਟੀ ਚ ਅੱਤਵਾਦੀ ਖਤਰੇ ਦਾ ਹਵਾਲਾ ਦਿੰਦਿਆਂ ਹੋਇਆਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦ ਤੋਂ ਜਲਦ ਕਸ਼ਮੀਰ ਛੱਡਣ ਲਈ ਕਿਹਾ ਸੀ। ਇਹ ਸਲਾਹ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਪਹਿਲਾਂ ਜਾਰੀ ਕੀਤੀ ਗਈ ਸੀ।

 

ਸਤਪਾਲ ਮਲਿਕ ਮੁੱਖ ਸੱਕਤਰਾਂ ਦੇ ਨਾਲ ਘਾਟੀ ਚ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਬੈਠਕ ਚ ਪਲਾਨਿੰਗ ਅਤੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਮੁੱਖ ਸਕੱਤਰ ਵੀ ਮੌਜੂਦ ਸਨ। ਰਾਜਪਾਲ ਨੂੰ ਇਸ ਦੌਰਾਨ ਕਸ਼ਮੀਰ ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਬਾਰੇ ਵੀ ਦਸਿਆ ਗਿਆ।

 

ਉਨ੍ਹਾਂ ਨੂੰ ਦਸਿਆ ਗਿਆ ਕਿ ਇਨ੍ਹਾਂ ਚੋਣਾਂ ਚ ਲੋਕ ਹੁੰਮਹੁਮਾ ਕੇ ਹਿੱਸਾ ਲੈ ਰਹੇ ਹਨ ਤੇ ਕਈ ਸੀਟਾਂ 'ਤੇ ਉਮੀਦਵਾਰੀ ਲਈ ਨਾਮਜ਼ਦ ਵੀ ਫਾਈਕਲ ਕਰਵਾਏ ਗਏ ਹਨ। ਇਸ ਤੋਂ ਇਲਾਵਾ ਰਾਜਪਾਲ ਨੂੰ ਸੇਬਾਂ ਦੇ ਕਾਰੋਬਾਰ ਚ ਹੋ ਰਹੀ ਤਰੱਕੀ ਬਾਰੇ ਵੀ ਦਸਿਆ ਗਿਆ। ਸੇਬ ਦੀਆਂ ਕੀਮਤਾਂ ਚ ਕੁਝ ਬਦਲਾਅ ਵੀ ਕੀਤੇ ਜਾ ਰਹੇ ਹਨ ਜਿਸ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir opens for tourists from Thursday