ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ: 36 ਸਾਲਾ ਮਗਰੋਂ ਪਾਕਿਸਤਾਨੀ ਔਰਤ ਨੂੰ ਮਿਲੀ ਭਾਰਤੀ ਨਾਗਰਿਕਤਾ

ਇਕ ਪਾਸੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਪੂਰੇ ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ, ਉਥੇ ਹੀ ਸੋਮਵਾਰ ਨੂੰ ਪੁੰਛ ਜ਼ਿਲੇ ਵਿਚ ਰਹਿਣ ਵਾਲੀ ਪਾਕਿਸਤਾਨੀ ਔਰਤ ਖਤੀਜਾ ਬੇਗਮ ਪਤਨੀ ਮੁਹੰਮਦ ਤਾਜ ਨੂੰ 36 ਸਾਲਾਂ ਦੇ ਬਾਅਦ ਭਾਰਤੀ ਨਾਗਰਿਕਤਾ ਦਿੱਤੀ ਗਈ।

 

ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਹੁਲ ਯਾਦਵ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਭਾਰਤੀ ਨਾਗਰਿਕਤਾ ਸਰਟੀਫਿਕੇਟ ਖਤੀਜਾ ਬੇਗਮ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਸੌਂਪੇ। ਇੰਨੇ ਲੰਬੇ ਸਮੇਂ ਬਾਅਦ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਖਤੀਜਾ ਬੇਗਮ, ਉਸ ਦੇ ਪਤੀ ਮੁਹੰਮਦ ਤਾਜ ਅਤੇ ਜੇਠ ਐਡਵੋਕੇਟ ਮੁਹੰਮਦ ਜ਼ਮਾਨ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ।

 

ਮੁਹੰਮਦ ਤਾਜ ਦਾ ਕਹਿਣਾ ਹੈ ਕਿ ਇੰਨੇ ਸਾਲਾਂ ਤੋਂ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਤੀਜਾ ਨੂੰ ਇਥੇ ਵੀਜੇ 'ਤੇ ਰਹਿਣਾ ਪਿਆ, ਹੁਣ ਸਾਡੀ ਨਾਗਰਿਕਤਾ ਮਿਲਣ ਦੀਆਂ ਮੁਸ਼ਕਲਾਂ ਕਾਫ਼ੀ ਘੱਟ ਗਈਆਂ ਹਨ।

 

ਤਾਜ ਦੱਸਦੇ ਹਨ ਕਿ ਸਾਲ 1983 ਚ ਉਸ ਦਾ ਵਿਆਹ ਪਾਕਿਸਤਾਨ ਦੀ ਰਹਿਣ ਵਾਲੀ ਖਤੀਜਾ ਬੇਗਮ ਨਾਲ ਹੋਇਆ ਸੀ। ਫਿਰ ਸਾਲ 2000 ਚ ਅਸੀਂ ਸੈਕਸ਼ਨ 5/1 ਸੀ ਭਾਰਤੀ ਨਾਗਰਿਕਤਾ ਐਕਟ 1955 ਦੇ ਤਹਿਤ ਖਤੀਜਾ ਲਈ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ। ਜਿਸ ਦੇ ਅਧਾਰ ਤੇ ਅੱਜ ਉਸਨੂੰ ਭਾਰਤੀ ਨਾਗਰਿਕਤਾ ਮਿਲੀ ਹੈ। ਉਸਦੇ ਪਰਿਵਾਰ ਚ ਦੋ ਬੇਟੀਆਂ, ਇੱਕ ਬੇਟਾ ਹੈ।

 

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੂਰੇ ਦੇਸ਼ ਵਿਚ ਨਵੇਂ ਨਾਗਰਿਕਤਾ ਕਾਨੂੰਨ ਵਿਚ ਜੋ ਹੰਗਾਮਾ ਚੱਲ ਰਿਹਾ ਹੈ, ਉਸ ਬਾਰੇ ਤੁਸੀਂ ਕੀ ਸੋਚਦੇ ਹੋ, ਤਾਂ ਉਹ ਕਹਿੰਦੇ ਹਨ ਕਿ ਇਸ ਕਾਨੂੰਨ ਬਾਰੇ ਕੋਈ ਗੜਬੜ ਨਹੀਂ ਹੋਣੀ ਚਾਹੀਦੀ, ਪਰ ਲੋਕਾਂ ਨੂੰ ਇਸ ਨੂੰ ਸ਼ਾਂਤੀ ਨਾਲ ਸਮਝਣਾ ਚਾਹੀਦਾ ਹੈ।

 

ਪੁੰਛ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਹੁਲ ਯਾਦਵ ਨੇ ਕਿਹਾ ਕਿ ਉਕਤ ਪਾਕਿਸਤਾਨੀ ਔਰਤ ਨੂੰ ਭਾਰਤੀ ਨਾਗਰਿਕਤਾ ਮਿਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਦੇਸ਼ ਵਿਚ ਸਮੇਂ-ਸਮੇਂ 'ਤੇ ਵੱਖ-ਵੱਖ ਆਧਾਰਾਂ 'ਤੇ ਪਾਕਿਸਤਾਨ ਤੋਂ ਆਏ ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ ਹੈ। ਫਿਰ ਵੀ ਬਹੁਤ ਸਾਰੇ ਹੋਰ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir: Pakistani woman got Indian citizenship in Poonch