ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਪਹਿਲੀ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਪੰਚਾਇਤੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਮੂ-ਕਸ਼ਮੀਰ ਦੇ ਹਰੇਕ ਬਲਾਕ 'ਚ ਖਾਲੀ ਪਈਆਂ ਸੀਟਾਂ ਲਈ ਪੰਚਾਇਤ ਚੋਣਾਂ ਹੋਣਗੀਆਂ। ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਬੈਲਟ ਬਾਕਸ ਦੀ ਵਰਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਦਿੱਤੀ।
 

ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ 5 ਮਾਰਚ ਤੋਂ 20 ਮਾਰਚ ਤੱਕ ਹੋਣਗੀਆਂ। ਜੰਮੂ ਕਸ਼ਮੀਰ 'ਚ ਇਹ ਪੰਚਾਇਤੀ ਚੋਣਾਂ 8 ਰਾਊਂਡਾਂ ਵਿੱਚ ਕਰਵਾਈਆਂ ਜਾਣਗੀਆਂ। ਦੱਸ ਦਈਏ ਕਿ ਕਸ਼ਮੀਰ ਦੇ ਕੁਝ ਇਲਾਕਿਆਂ 'ਚ ਚੋਣਾਂ ਨਹੀਂ ਹੋ ਸਕੀਆਂ ਸਨ। ਇਹ ਚੋਣਾਂ ਉਸੇ ਖੇਤਰਾਂ ਵਿੱਚ ਹੋਣਗੀਆਂ।
 

 

ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਜਿੱਥੇ ਵੀ ਚੋਣਾਂ ਹੋਣੀਆਂ ਹਨ, ਉੱਥੇ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣਾਂ 8 ਰਾਊਂਡਾਂ 'ਚ ਹੋਣਗੀਆਂ। ਦੱਸ ਦੇਈਏ ਕਿ ਪਿਛਲੇ ਸਾਲ ਅਗੱਸਤ 'ਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਖਤਮ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਇਸ ਤੋਂ ਬਾਅਦ ਕਸ਼ਮੀਰ ਅਤੇ ਲੱਦਾਖ ਦੋ ਵੱਖ-ਵੱਖ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣ ਗਏ ਸਨ।

 

ਇਨ੍ਹਾਂ ਤਰੀਕਾਂ ਨੂੰ ਪੈਣਗੀਆਂ ਵੋਟਾਂ :
ਪਹਿਲੇ ਰਾਊਂਡ ਦੀ ਵੋਟਿੰਗ - 5 ਮਾਰਚ
ਦੂਜੇ ਰਾਊਂਡ ਦੀ ਵੋਟਿੰਗ - 7 ਮਾਰਚ
ਤੀਜੇ ਰਾਊਂਡ ਦੀ ਵੋਟਿੰਗ - 9 ਮਾਰਚ
ਚੌਥੇ ਰਾਊਂਡ ਦੀ ਵੋਟਿੰਗ - 12 ਮਾਰਚ
ਪੰਜਵੇਂ ਰਾਊਂਡ ਦੀ ਵੋਟਿੰਗ - 14 ਮਾਰਚ
ਛੇਵੇਂ ਰਾਊਂਡ ਦੀ ਵੋਟਿੰਗ - 16 ਮਾਰਚ
ਸੱਤਵੇਂ ਰਾਊਂਡ ਦੀ ਵੋਟਿੰਗ - 18 ਮਾਰਚ
ਅੱਠਵੇਂ ਰਾਊਂਡ ਦੀ ਵੋਟਿੰਗ - 20 ਮਾਰਚ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir Panchayat elections for vacant posts