ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਵਿੰਦਰ ਸਿੰਘ ਦੀ ਅੱਤਵਾਦੀ ਅਫਜ਼ਲ ਗੁਰੂ ਨਾਲ ਕੁੰਡਲੀ ਖੰਗਾਲਣ 'ਚ ਜੁੱਟੀ ਪੁਲਿਸ

ਜੰਮੂ-ਕਸ਼ਮੀਰ 'ਚ ਗ੍ਰਿਫਤਾਰ ਕੀਤੇ ਗਏ ਡੀਐਸਪੀ ਦਵਿੰਦਰ ਸਿੰਘ ਦੀ ਪੂਰੀ ਕੁੰਡਲੀ ਖੰਗਾਲਣ 'ਚ ਪੁਲਿਸ ਅਤੇ ਏਜੰਸੀ ਜੁਟੀ ਹੋਈ ਹੈ। ਜੰਮੂ ਕਸ਼ਮੀਰ ਪੁਲਿਸ ਲੋੜ ਪੈਣ 'ਤੇ ਡੀਐਸਪੀ (ਮੁਅੱਤਲ) ਦਵਿੰਦਰ ਸਿੰਘ ਦੇ ਸਾਲ 2001 'ਚ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਨਾਲ ਸਬੰਧਾਂ ਦੀ ਜਾਂਚ ਵੀ ਕਰੇਗੀ। ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਪਛਾਣ ਜ਼ਾਹਰ ਨਾ ਹੋਣ ਕਰਨ ਦੀ ਸ਼ਤਰ 'ਤੇ ਦਿੱਤੀ ਹੈ। ਹਾਲਾਂਕਿ, ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੌਜੂਦਾ ਕੇਸ ਸਿੱਧੇ ਤੌਰ 'ਤੇ 2001 ਦੇ ਸੰਸਦ ਹਮਲੇ ਨਾਲ ਸਬੰਧਤ ਨਹੀਂ ਹੈ। ਦਵਿੰਦਰ ਸਿੰਘ ਦਾ ਅੱਤਵਾਦੀ ਅਫਜ਼ਲ ਗੁਰੂ ਨਾਲ ਸਬੰਧ ਹੋਣ ਦਾ ਫੈਸਲਾ ਜਾਂਚ ਟੀਮ ਦਾ ਹੋਵੇਗਾ।
 

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਨੂੰ ਬੀਤੇ ਵੀਰਵਾਰ ਨੂੰ ਨੈਸ਼ਨਲ ਹਾਈਵੇਅ 'ਤੇ ਮੀਰ ਬਜ਼ਾਰ ਵਿਖੇ ਤਿੰਨ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਬਦਾਮੀ ਬਾਗ ਛਾਉਣੀ ਖੇਤਰ 'ਚ ਫ਼ੌਜ ਦੀ 16ਵੀਂ ਕੋਰ ਦੇ ਮੁੱਖ ਦਫ਼ਤਰ ਨੇੜੇ ਆਪਣੀ ਰਿਹਾਇਸ਼' 'ਚ ਪਨਾਹ ਦਿੱਤੀ ਸੀ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਫਿਰਾਕ 'ਚ ਸੀ। ਦਵਿੰਦਰ ਸਿੰਘ ਦੇ ਨਾਲ ਇਨ੍ਹਾਂ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
 

ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਨਵੀਦ ਬਾਬੂ ਅਤੇ ਅਲਤਾਫ਼ ਵਜੋਂ ਹੋਈ ਹੈ। ਅੱਤਵਾਦੀ ਬਾਬੂ 'ਤੇ ਪਿਛਲੇ ਸਾਲ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰ ਸਣੇ 11 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ੌਪੀਆਂ ਤੋਂ ਇੱਕ ਵਕੀਲ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਇਰਫਾਨ ਵਜੋਂ ਹੋਈ ਹੈ। ਉਹ ਉਨ੍ਹਾਂ ਨਾਲ ਸਫ਼ਰ ਕਰ ਰਿਹਾ ਸੀ।
 

ਜ਼ਿਕਰਯੋਗ ਹੈ ਕਿ ਅੱਤਵਾਦੀ ਅਫਜ਼ਲ ਗੁਰੂ ਨੂੰ ਸਾਲ 2001 ਦੇ ਸੰਸਦ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ 3 ਫਰਵਰੀ 2013 ਨੂੰ ਉਸ ਨੂੰ ਫਾਂਸੀ ਦਿੱਤੀ ਗਈ ਸੀ। ਅਦਾਲਤ ਨੂੰ ਲਿਖੀ ਇੱਕ ਚਿੱਠੀ ਵਿੱਚ ਅੱਤਵਾਦੀ ਅਫਜ਼ਲ ਗੁਰੂ ਨੇ ਦੋਸ਼ ਲਾਇਆ ਸੀ ਕਿ ਉਹ ਦਵਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਸੀ। ਦਵਿੰਦਰ ਉਸ ਸਮੇਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਪ੍ਰੇਸ਼ਨ ਸੰਗਠਨ ਮਤਲਬ ਐਸ.ਓ.ਜੀ. 'ਚ ਤਾਇਨਾਤ ਸੀ। ਹਾਲਾਂਕਿ ਦਵਿੰਦਰ ਸਿੰਘ ਵਿਰੁੱਧ ਲਗਾਏ ਗਏ ਅੱਤਵਾਦੀ ਅਫ਼ਜਲ ਗੁਰੂ ਦੇ ਦੋਸ਼ਾਂ 'ਤੇ ਉਸ ਸਮੇਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਸੀ।
 

ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ, "ਅਸੀਂ ਉਸ ਨੂੰ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਹੈ। ਦੱਖਣੀ ਕਸ਼ਮੀਰ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਜਾਂਚ ਚੱਲ ਰਹੀ ਹੈ। ਦਵਿੰਦਰ ਸਿੰਘ ਦੀ ਰਿਹਾਇਸ਼ ਦੀ ਦੋ ਵਾਰ ਜਾਂਚ ਕੀਤੀ ਗਈ ਹੈ। ਜੰਮੂ ਕਸ਼ਮੀਰ ਦੀ ਪੁਲਿਸ ਨੇ ਸ੍ਰੀਨਗਰ ਦੇ ਪੋਸ਼ ਇਲਾਕੇ ਇੰਦਰ ਨਗਰ ਵਿਖੇ ਉਸ ਦੇ ਘਰ ਤੋਂ ਇੱਕ ਰੂਸੀ ਏ.ਕੇ. 47, ਗ੍ਰੇਨੇਡ ਅਤੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ ਕੀਤਾ ਹੈ।
 

ਜੰਮੂ-ਕਸ਼ਮੀਰ ਪੁਲਿਸ ਦਵਿੰਦਰ ਸਿੰਘ ਦੁਆਰਾ ਹੈਂਡਲ ਕੀਤੇ ਗਏ ਪਿਛਲੇ ਕੇਸਾਂ ਨੂੰ ਖੰਗਾਲ ਰਹੀ ਹੈ ਅਤੇ ਉਸ ਦੇ ਵਿਰੁੱਧ ਕਾਫੀ ਸਾਵਧਾਨੀ ਨਾਲ ਜਾਂਚ ਕਰ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and kashmir Police says Will probe Afzal Guru link with arrested DSP Davinder Singh if needed