ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਾਟੀ ‘ਚ ਸੁਕੂਨ ਨਾਲ ਮਨਾਈ ਗਈ ਈਦ, ਨਹੀਂ ਚੱਲੀ ਇੱਕ ਵੀ ਗੋਲੀ: ਮੁੱਖ ਸਕੱਤਰ


ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਈਦ ਪਹਿਲੀ ਵਾਰ ਮਨਾਈ ਗਈ। ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਦੇ ਮੱਦੇਨਜ਼ਰ ਘਾਟੀ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਘਾਟੀ ਦੇ ਬਹੁਤੇ ਇਲਾਕਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਇਸ ਦੌਰਾਨ ਅੱਜ ਬਕਰੀਦ ਦੀ ਨਮਾਜ ਪੜ੍ਹੀ ਗਈ।

 

ਜੰਮੂ ਕਸ਼ਮੀਰ ਦੇ ਮੁੱਖ ਸਕੱਤਰ (ਯੋਜਨਾ ਕਮਿਸ਼ਨ) ਰੋਹਿਤ ਕਾਂਸਲ ਨੇ ਮੀਡੀਆ ਨੂੰ ਦੱਸਿਆ ਕਿ ਘਾਟੀ ਵਿੱਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਕਾਫੀ ਸੁਕੂਨ ਨਾਲ ਈਦ ਮਨਾਈ ਗਈ। ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਦੁਆਰਾ ਫਾਇਰਿੰਗ ਦੀਆਂ ਖ਼ਬਰਾਂ ਤੋਂ ਵੀ ਇਨਕਾਰ ਕੀਤਾ।

 

 

 

ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਜੰਮੂ ਕਸ਼ਮੀਰ ਦੇ ਮੁੱਖ ਸਕੱਤਰ (ਯੋਜਨਾ ਕਮਿਸ਼ਨ) ਰੋਹਿਤ ਕਾਂਸਲ ਨੇ ਕਿਹਾ ਕਿ ਮੀਡੀਆ ਵਿੱਚ ਸੁਰੱਖਿਆ ਏਜੰਸੀਆਂ ਦੁਆਰਾ ਗੋਲੀਬਾਰੀ ਅਤੇ ਮੌਤ ਦੀ ਖ਼ਬਰਾਂ ਆਈਆਂ ਹਨ। ਪੁਲਿਸ ਨੇ ਇਸ ਮਾਮਲੇ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਮੈਂ ਦੁਹਰਾਉਣਾ ਚਾਹਾਂਗਾ ਕਿ ਜੰਮੂ-ਕਸ਼ਮੀਰ ਵਿੱਚ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਬਲਾਂ ਵੱਲੋਂ ਇਕ ਵੀ ਗੋਲੀ ਨਹੀਂ ਚਲਾਈ ਗਈ ਅਤੇ ਕੋਈ ਮੌਤ ਨਹੀਂ ਹੋਈ ਹੈ।

 

 

ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸੈਕਟਰੀ ਰੋਹਿਤ ਕਾਂਸਲ ਨੇ ਵੀ ਕਿਹਾ ਕਿ ਲੋਕ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਈਦ 'ਤੇ ਵਧਾਈ ਦੇਣ ਜਾ ਰਹੇ ਹਨ। ਪਾਬੰਦੀਆਂ ਵਿੱਚ ਛੋਟ ਦਿੱਤੀ ਜਾ ਰਹੀ ਹੈ ਪਰ ਕਿਸੇ ਨੂੰ ਹਾਲਾਤ ਖ਼ਰਾਬ ਕਰਨ ਨਹੀਂ ਦਿੱਤੇ ਜਾਣਗੇ। ਹਾਈਵੇਅ ਅਤੇ ਏਅਰਪੋਰਟ ਆਮ ਤੌਰ 'ਤੇ ਕੰਮ ਕਰ ਰਹੇ ਹਨ, ਅਸੀਂ ਅਗਲੇ ਹਫਤੇ ਹੱਜ ਤੋਂ ਵਾਪਸ ਆਉਣ ਵਾਲੇ 11 ਹਜ਼ਾਰ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu And Kashmir Principal Secretary Rohit Kansal says not a single bullet fired on Eid