ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਪੰਚਾਇਤੀ ਤੇ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਚੋਣਾਂ `ਚ ਹਿੱਸਾ ਲੈਣ ਸਾਰੀਆਂ ਪਾਰਟੀਆਂ : ਰਾਜਨਾਥ ਸਿੰਘ

ਜੰਮੂ ਕਸ਼ਮੀਰ : ਪੰਚਾਇਤੀ ਤੇ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਚੋਣਾਂ `ਚ ਹਿੱਸਾ ਲੈਣ ਸਾਰੀਆਂ ਪਾਰਟੀਆਂ :

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਸਾਰੇ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਕਿ ਉਹ ਜੰਮੂ ਕਸ਼ਮੀਰ `ਚ ਹੋਣ ਵਾਲੀਆਂ ਪੰਚਾਇਤ ਤੇ ਸਥਾਨਕ ਸਰਕਾਰ ਸੰਸਥਾਵਾਂ ਦੀਆਂ ਚੋਣਾਂ `ਚ ਹਿੱਸਾ ਲੈਣ। ਸਿੰਘ ਦੀ ਇਹ ਅਪੀਲ ਸੂਬੇ ਦੇ ਦੋ ਪ੍ਰਮੁੱਖ ਖੇਤਰੀ ਪਾਰਟੀਆਂ ਨੈਸ਼ਨਲ ਕਾਨਫਰੰਸ (ਐਨਸੀ) ਤੇ ਪੀਪਲਜ ਡੇਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਚੋਣਾਂ `ਚ ਹਿੱਸਾ ਨਾ ਲੈਣ ਦੇ ਐਲਾਨ ਬਾਅਦ ਕੀਤੀ ਹੈ। ਦੋਵੇਂ ਪਾਰਟੀਆਂ ਨੇ ਐਲਾਨ ਕੀਤਾ ਕਿ ਉਹ ਚੋਣਾਂ `ਚ ਹਿੱਸਾ ਨਹੀਂ ਲੈਣਗੇ, ਕਿਉਂਕਿ ਕੇਂਦਰ ਨੇ ਸੰਵਿਧਾਨ ਦੇ ‘ਅਨੁਛੇਦ 35 ਏ `ਤੇ ਆਪਣਾ ਪੱਖ ਸਪੱਸ਼ਟ ਨਹੀਂ ਕੀਤਾ। 


ਭਾਸ਼ਾ ਅਨੁਸਾਰ ਰਾਜਨਾਥ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ `ਚ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਰਾਜਨੀਤਿਕ ਪ੍ਰਕ੍ਰਿਆ `ਚ ਹਿੱਸਾ ਲੈਣ। ਇਹ ਉਨ੍ਹਾਂ ਨੂੰ ਜਨਤਾ ਨਾਲ ਸੰਵਾਦ ਦਾ ਮੌਕਾ ਉਪਲੱਬਧ ਕਰਵਾਏਗਾ। ਸਾਲ 1954 `ਚ ਰਾਸ਼ਟਰਪਤੀ ਦੇ ਆਦੇਸ਼ ਅਨੁਸਾਰ ਸੰਵਿਧਾਨ `ਚ ਅਨੁਛੇਦ 35 ਏ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ।


ਇਸ ਅਨੁਛੇਦ ਦੇ ਤਹਿਤ ਰਾਜ ਤੋਂ ਬਾਹਰ ਦੇ ਵਿਅਕਤੀਆਂ ਨਾਲ ਵਿਆਹ ਕਰਨ ਵਾਲੀ ਮਹਿਲਾ ਨੂੰ ਸੰਪਤੀ ਦਾ ਅਧਿਕਾਰ ਨਹੀਂ ਹੋਵੇਗਾ। ਇਸ ਅਨੁਛੇਦ ਨੂੰ ਸਰਵ ਉਚ ਅਦਾਲਤ `ਚ ਚੁਣੌਤੀ ਨਹੀਂ ਦਿੱਤੀ ਗਈ ਹੈ ਅਤੇ ਮਾਮਲਾ ਅਜੇ ਵਿਚਾਰਅਧੀਨ ਹੈ। ਇਕ ਸਵਾਲ ਦੇ ਜਵਾਬ `ਚ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਤਮਾਮ ਯਤਨ ਕਰ ਰਿਹਾ ਹੈ ਅਤੇ ਆਪਣੀ ਗੱਲ ਦੀ ਪੁਸ਼ਟੀ ਲਈ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਦੀ ਅਚਾਨਕ ਯਾਤਰਾ ਦਾ ਵੀ ਹਵਾਲਾ ਦਿੱਤਾ।


ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੇ ਬਰਤਾਵ ਨੂੰ ਨਹੀਂ ਬਦਲ ਸਕਦੇ। ਉਸ ਨੇ (ਪਾਕਿਸਤਾਨ ਨੇ) ਇਹ ਸਮਝਣਾ ਹੋਵੇਗਾ ਕਿ ਗੁਆਂਢੀ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਭਾਰਤ-ਪਾਕਿ ਸੀਮਾ ਦੇ ਨੇੜੇ ਵਾੜ ਲਗਾਉਣ ਦੀ ਦੋ ਆਧੁਨਿਕ ਤਕਨੀਕ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ।


ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਸਾਡੀ ਸਭ ਤੋਂ ਪ੍ਰਮੁੱਖ ਪ੍ਰਾਥਮਿਕਤਾ ਹੈ। ਮੈਂ ਅੱਜ ਸੀਆਈਬੀਐਮਐਸ (ਵਿਆਪਕ ਏਕੀਕ੍ਰਤ ਸੀਮਾ ਪ੍ਰਬੰਧਨ ਪ੍ਰਣਾਲੀ) ਦੇ ਤਹਿਤ ਦੋ ਪਰਿਯੋਜਨਾਵਾਂ ਦਾ ਉਦਘਾਟਨ ਕਰਕੇ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਸਾਰੀਆਂ ਸੀਮਾਵਾਂ `ਤੇ ਕੁਝ ਸੰਵੇਦਨਸ਼ੀਲ ਖੇਤਰਾਂ ਅਤੇ ਖਾਲੀ ਸਥਾਨਾਂ ਦੀ ਪਹਿਚਾਣ ਕਰ ਲਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jammu and kashmir rajnath singh requests all political parties to participate in local bodies polls