ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ਬਣੀ ਇਤਿਹਾਸ, ਲੋਕ ਸਭਾ ’ਚ ਜੰਮੂ-ਕਸ਼ਮੀਰ ਪੁਨਰਗਠਨ ਬਿਲ ਪਾਸ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਚ ਜੰਮੂ-ਕਸ਼ਮੀਰ ਸੂਬੇ ਦਾ ਪੁਨਰਗਠਨ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਚ ਵੰਡਣ ਅਤੇ ਧਾਰਾ 370 ਦੀ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਸਮਾਪਤ ਕਰਨ ਦੇ ਪ੍ਰਸਤਾਵ ਸਬੰਧੀ ਸੰਕਲਪ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ ਗਿਆ। ਇਸ ਬਿਲ ਤੇ ਤਿੱਖੀ ਬਹਿਸ ਹੋਈ।

 

ਕਾਂਗਰਸ ਨੇ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਨਿਯਮਾਂ ਦੀ ਉਲੰਘਣਾ ਕਰਦਿਆਂ ਰਾਤੋ ਰਾਤ ਇਕ ਸੂਬੇ ਨੂੰ ਕੇਂਦਰ ਸ਼ਾਸਤ ਸੂਬਾ ਬਣਾ ਦਿੱਤਾ ਹੈ। ਸੱਤਾ ਪਖੀ ਅਤੇ ਵਿਰੋਧੀ ਧੜਿਆਂ ਦੇ ਸਾਰੇ ਸੰਸਦ ਮੈਂਬਰਾਂ ਨੇ ਇਸ ਸੰਕਲਪ ਤੇ ਆਪਣੇ ਵਿਚਾਰ ਰੱਖੇ।

 

ਲੋਕ ਸਭਾ ਚ ਲੰਬੀ ਬਹਿਸ ਮਗਰੋਂ ਆਖਰਕਾਰ ਲੋਕ ਸਭਾ ਚ ਵੀ ਜੰਮੂ-ਕਸ਼ਮੀਰ ਪੁਨਰਗਠਨ ਬਿਲ ਪਾਸ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਤੋਂ ਬਾਅਦ ਇਸ ਬਿਲ ਤੇ ਵੋਟਿੰਗ ਹੋਈ। ਇਸ ਦੀ ਹਮਾਇਤ ਚ 366 ਵੋਟਾਂ ਪਈਆਂ ਜਦਕਿ ਵਿਰੋਧ ਚ 66 ਵੋਟਾਂ ਪਈਆਂ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir Reorganization Bill 2019 Passed by Lok Sabha