ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ’ਚ ਮੁੜ ਪਾਬੰਦੀ, ਦੁਕਾਨਾਂ ਬੰਦ, ਲੋਕਾਂ ਨੂੰ ਘਰ ਪਰਤਣ ਦੀ ਅਪੀਲ

ਮੋਦੀ ਸਕਕਾਰ ਦੁਆਰਾ ਧਾਰਾ 370 ਦਾ ਖਾਤਮਾ ਕੀਤੇ ਜਾਣ ਦੇ ਬਾਅਦ ਤੋਂ ਹੀ ਜੰਮੂ-ਕਸ਼ਮੀਰ ਦੇ ਜ਼ਿਆਦਤਰ ਇਲਾਕਿਆਂ ਚ ਧਾਰਾ 144 ਲਾਗੂ ਹੈ। ਈਦ-ਉਲ-ਅਜ਼ਹਾ ਤਿਓਹਾਰ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਦੁਪਹਿਰ ਮਗਰੋਂ ਕਰਫਿਊ ਚ ਮਾੜੀ ਜਿਹੀ ਢਿੱਲ ਦਿੱਤੀ ਗਈ ਮਗਰੋਂ ਬਾਅਦ ਚ ਸ਼ਹਿਰ ਚ ਪਾਬੰਦੀਆਂ ਨੂੰ ਲਾਗੂ ਕੀਤਾ ਗਿਆ।

 

ਐਤਵਾਰ ਨੂੰ ਪਾਬੰਦੀਆਂ ਚ ਢਿੱਲ ਦਿੱਤੇ ਜਾਣ ਮਗਰੋਂ ਲੋਕਾਂ ਨੂੰ ਬੇਕਰੀ ਅਤੇ ਕਿਰਾਨੇ ਦੀਆਂ ਦੁਕਾਨਾਂ ਤੇ ਜਾਉਂਦਿਆਂ ਦੇਖਿਆ ਗਿਆ। ਸ਼ਹਿਰ ਦੇ ਕੁਝ ਹਿੱਸਿਆਂ ਚ ਨਿਜੀ ਵਾਹਨਾਂ ਦੀ ਆਵਾਜਾਈ ਵੀ ਦੇਖੀ ਗਈ। ਹਾਲਾਂਕਿ ਬਾਅਦ ਚ ਦੁਬਾਰਾ ਪਾਬੰਦੀਆਂ ਨੂੰ ਲਾਗੂ ਕਰਨ ਮਗਰੋਂ ਲੋਕਾਂ ਨੂੰ ਆਪੋ ਆਪਣੇ ਘਰਾਂ ਚ ਪਰਤਣ ਦੀ ਅਪੀਲ ਕੀਤੀ ਗਈ ਅਤੇ ਦੁਕਾਨਦਾਰਾਂ ਨੂੰ ਸ਼ਟਰ ਬੰਦਰ ਕਰਨੇ ਪਏ।

 

ਪ੍ਰਸ਼ਾਸਨ ਨੇ ਕਿਹਾ ਕਿ ਪੂਰੇ ਸੂਬੇ ਚ ਹਾਲਾਤ ਸ਼ਾਂਤੀਪੂਰਨ ਸਨ। ਪੁਰਾਣੇ ਸ਼ਹਿਰ ਦੇ ਨਿਵਾਸੀ ਗੌਹਰ ਅਹਿਮਦ ਨੇ ਕਿਹਾ, ਪਹਿਲਾਂ ਈਦ ਵੱਡੇ ਧੂਮਧਾਮ ਨਾਲ ਮਨਾਈ ਜਾਂਦੀ ਸੀ। ਇਸ ਵਾਰ ਬਹੁਤ ਘੱਟ ਲੋਕ ਸੜਕਾਂ ਤੇ ਹਨ ਅਤੇ ਉਹ ਉਸ ਤਰ੍ਹਾਂ ਦੀ ਖਰੀਦਵਾਰੀ ਨਹੀਂ ਕਰ ਰਹੇ ਹਨ ਜਿਵੇਂ ਉਹ ਪਹਿਲਾਂ ਕਰਿਆ ਕਰਦੇ ਸਨ।

 

ਦੱਸ ਦੇਈਏ ਕਿ ਲਾਲ ਚੌਕ ਨੂੰ ਕੰਡੇਦਾਰ ਤਾਰ ਨਾਲ ਸੀਲ ਕਰ ਦਿੱਤਾ ਗਿਆ ਹੈ ਜਦਕਿ ਸੜਕਾਂ ਤੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਨਹੀਂ ਦਿੱਤੀ ਗਈ ਹੈ। ਨਾਲ ਹੀ ਲੋਕਾਂ ਨੂੰ ਐਤਵਾਰ ਦੁਪਹਿਰ ਮਗਰੋਂ ਘਰਾਂ ਚ ਰਹਿਣ ਅਤੇ ਦੁਕਾਨਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir Restrictions back in Srinagar people told to go home shops down shutters