ਜੰਮੂ-ਕਸ਼ਮੀਰ ਵਿੱਚ ਬੀਤੇ ਕੁਝ ਦਿਨਾਂ ਤੋਂ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ ਹੈ। ਕਸ਼ਮੀਰ ਘਾਟੀ ਵਿੱਚ ਮੌਜੂਦਾ ਹਾਲਤ ਵਿੱਚ ਚਰਚਾ ਲਈ ਸੂਬੇ ਦੇ ਸਿਆਸੀ ਦਲਾਂ ਦੀ ਐਤਵਾਰ ਸ਼ਾਮ ਨੂੰ 6 ਵਜੇ ਸ੍ਰੀਨਗਰ ਵਿੱਚ ਅਹਿਮ ਬੈਠਕ ਹੋ ਰਹੀ ਹੈ। ਬੈਠਕ ਵਿੱਚ ਪੀਡੀਪੀ, ਨੈਸ਼ਨਲ ਕਾਨਫਰੰਸ, ਕਾਂਗਰਸ ਅਤੇ ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ ਦੇ ਨੇਤਾ ਸ਼ਾਮਲ ਹਨ।
Srinagar: Leaders of political parties of Jammu and Kashmir gather at the residence of National Conference leader Farooq Abdullah's residence for an All Party meet. pic.twitter.com/rJr76jDMsH
— ANI (@ANI) August 4, 2019
ਇਸ ਤੋਂ ਪਹਿਲਾਂ ਸਮਾਚਾਰ ਏਜੰਸੀ ਏਐਨਆਈ ਅਨੁਸਾਰ, ਮਹਿਬੂਬਾ ਮੁਫਤੀ ਨੇ ਕਿਹਾ ਕਿ ਅਸੀਂ ਇਸ ਦੇਸ਼ ਦੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਅਸੀਂ 35ਏ ਜਾਂ 370 ਨਾਲ ਛੇੜਛਾੜ ਕੀਤੀ ਤਾਂ ਇਸ ਦੇ ਨਤੀਜੇ ਕੀ ਹੋਣਗੇ। ਅਸੀਂ ਅਪੀਲ ਵੀ ਕੀਤੀ ਹੈ, ਪਰ ਕੇਂਦਰ ਵੱਲੋਂ ਕੋਈ ਭਰੋਸਾ ਨਹੀਂ ਮਿਲਿਆ ਹੈ। ਉਹ ਇਹ ਵੀ ਨਹੀਂ ਕਹਿ ਰਹੇ ਕਿ ਸਭ ਕੁਝ ਠੀਕ ਹੋ ਜਾਵੇਗਾ।
ਮਹਿਬੂਬਾ ਨੇ ਅੱਗੇ ਦੱਸਿਆ ਕਿ ਇਥੋਂ ਦੀਆਂ ਰਾਜਨੀਤਿਕ ਪਾਰਟੀਆਂ ਨੇ ਐਤਵਾਰ ਨੂੰ ਇੱਕ ਹੋਟਲ ਵਿੱਚ ਇੱਕ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ, ਪਰ ਪੁਲਿਸ ਨੇ ਇੱਕ ਐਡਵਾਇਜਰੀ ਜਾਰੀ ਕੀਤੀ ਹੈ ਕਿ ਹੋਟਲ ਵਿੱਚ ਕੋਈ ਸਿਆਸੀ ਮੀਟਿੰਗ ਨਾ ਕੀਤੀ ਜਾਵੇ।