ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਘੁਸਪੈਠ ਦੀ ਵੱਡੀ ਉਡੀਕ ’ਚ ਅੱਤਵਾਦੀ, PoK ’ਚ ਬਣਾਏ ਨਵੇਂ ਕੈਂਪ

ਭਾਰਤੀ ਹਵਾਈ ਫ਼ੌਜ ਵਲੋਂ ਪਾਕਿਸਤਾਨ ਦੇ ਬਾਲਾਕੋਟ ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਮਗਰੋਂ ਸਰਹੱਦ ਪਾਰ ਮੁੜ ਤੋਂ ਅੱਤਵਾਦੀਟਾਂ ਦੀ ਸਰਗਰਮੀ ਵਧਣ ਲਗੀ ਹੈ। ਖੂਫ਼ੀਆ ਜਾਣਕਾਰੀ ਮੁਤਾਬਕ, ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (POK) ਚ ਅੱਤਵਾਦੀਆਂ ਦੇ 16 ਨਵੇਂ ਕੈਂਪ ਬਣਾਏ ਗਏ ਹਨ। ਇੱਥੇ ਸਿਖਲਾਈ ਲੈ ਰਹੇ ਅੱਤਵਾਦੀ ਕਸ਼ਮੀਰ ਚ ਘੁਸਪੈਠ ਲਈ ਮੌਕੇ ਦੀ ਭਾਲ ਚ ਹਨ।

 

ਭਾਰਤੀ ਫ਼ੌਜ ਦੇ ਸੂਤਰਾਂ ਨੇ ਖੂਫ਼ੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਦਸਿਆ ਕਿ ਪੀਓਕੇ ਚ ਅੱਤਵਾਦੀਆਂ ਦੇ ਇਹ ਕੈਂਪ ਹੁਣੇ ਤਾਜ਼ਾ ਹੀ ਤਿਆਰ ਕੀਤੇ ਗਏ ਹਨ। ਇਨ੍ਹਾਂ ਚ ਅੱਤਵਾਦੀਆਂ ਨੂੰ ਵੱਡੇ ਹਮਲੇ ਦੇ ਨਾਲ-ਨਾਲ ਘਾਟੀ ਚ ਘੁਸਪੈਠ ਕਰਨ ਦੇ ਢੰਗਾਂ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।

 

ਪਾਕਿ ਫ਼ੌਜ ਅਤੇ ਆਈਐਸਆਈ ਦੀ ਮਦਦ ਨਾਲ ਇਹ ਕੈਂਪ ਚਲਾਏ ਜਾ ਰਹੇ ਹਨ। ਭਾਰਤੀ ਫ਼ੌਜ ਦੇ ਸੂਤਰਾਂ ਮੁਤਾਬਕ ਸਰਹੱਦ ’ਤੇ ਹੋਣ ਵਾਲੀ ਹਰੇਕ ਗਤੀਵਿਧੀ ’ਤੇ ਤਿੱਖੀ ਨਿਗਾਹ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਚ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਭਾਰਤੀ ਫ਼ੌਜ ਦਾ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਹਾਲਾਂਕਿ ਭਾਰਤੀ ਫ਼ੌਜ ਨੇ ਘਾਟੀ ਦੇ ਭਟਕੇ ਹੋਏ ਕਈ ਨੌਜਵਾਨਾਂ ਨੂੰ ਮੁੱਖ-ਧਾਰਾ ਚ ਲਿਆਂਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir terrorists made 16 new camps in Pok after Balakote attack