ਜੰਮੂ ਕਸ਼ਮੀਰ ’ਚ ਚੱਲ ਰਹੀ ਫੌਜ ਦੀ ਭਰਤੀ ਲਈ ਹਜ਼ਾਰਾਂ ਕਸ਼ਮੀਰੀ ਨੌਜਵਾਨ ਪਹੁੰਚੇ। ਰਿਆਸੀ ਸ਼ਹਿਰ ਦੇ ਬਾਹਰੀ ਖੇਤਰ ਵਿਚ ਤਿੰਨ ਸਤੰਬਰ ਤੋਂ ਸ਼ੁਰੂ ਹੋਈ ਫੌਜ ਦੀ ਭਰਤੀ ਸੋਮਵਾਰ ਨੂੰ ਖਤਮ ਹੋ ਜਾਵੇਗੀ। ਫੌਜ ਦੇ ਸੂਤਰਾਂ ਅਨੁਸਾਰ ਭਰਤੀ ਮੁਹਿੰਮ ਲਈ ਹੁਣ ਤੱਕ 29000 ਤੋਂ ਜ਼ਿਆਦਾ ਨੌਜਵਾਨਾਂ ਨੇ ਰਜਿਸਟਰਡ ਕਰਵਾਇਆ ਹੈ। ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਵਿਚਕਾਰ ਹੈ ਅਤੇ ਉਹ ਸੂਬੇ ਵਿਚ ਵੱਖ ਵੱਖ ਜ਼ਿਲਿਆਂ ਤੋਂ ਚੋਣ ਸਥਾਨ ਵਿਚ ਆ ਰਹੇ ਹਨ।
ਧਾਰਾ 370 ਨੂੰ ਰੱਦ ਕਰਕੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੰਜ ਅਗਸਤ ਤੋਂ ਹੀ ਘਾਟੀ ਵਿਚ ਸੁਰੱਖਿਆ ਵਿਵਸਥਾ ਕਾਫੀ ਚੁਸਤ ਕਰ ਦਿੱਤੀ ਗਈ ਹੈ। ਉਥੇ ਵਿਆਪਕ ਰੂਪ ਨਾਲ ਪਾਬੰਦੀ ਲਗਾਈ ਗਈ ਹੈ।
ਫੌਜ ਦੇ ਸੂਤਰਾਂ ਅਨੁਸਾਰ ਕਈ ਪਾਕਿਸਤਾਨ ਸਮਰਥਕ ਅੱਤਵਾਦੀ ਗਰੁੱਪ ਸੂਬੇ ਦੇ 17 ਤੋਂ 21 ਸਾਲ ਦੇ ਕਈ ਨੌਜਵਾਨਾਂ ਨੂੰ ਆਪਣੇ ਸੰਗਠਨ ਵਿਚ ਸ਼ਾਮਲ ਹੋਣ ਲਈ ਉਕਸਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਸਿਰਫ ਜੋਸ਼ ਹੀ ਨਹੀਂ, ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ ਮਾਂ ਭੂਮੀ ਲਈ ਕੁਝ ਵੀ ਕਰਨ ਲਈ ਤਿਆਰ ਹਨ। ਭਰਤੀ ਹੋਣ ਆਏ ਇਕ ਨੌਜਵਾਨ ਨੇ ਕਿਹਾ ਕਿ ਇਹ ਬਚਪਨ ਤੋਂ ਹੀ ਮੇਰਾ ਜੁਨੂਨ , ਸਪਨਾ ਅਤੇ ਟੀਚਾ ਰਿਹਾ ਹੈ ਕਿ ਮੈਂ ਹਥਿਆਰਬੰਦ ਬਲਾਂ ਵਿਚ ਸ਼ਾਮਲ ਹੋਵਾਂ।