ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ’ਚ ਅੱਤਵਾਦੀਆਂ ਨੇ IED ਧਮਾਕੇ ਨਾਲ ਫ਼ੌਜੀ ਕਾਫਲੇ ’ਤੇ ਕੀਤਾ ਹਮਲਾ

ਜੰਮੂ-ਕਸ਼ਮੀਰ ਦੇ ਪੁਲਵਾਮਾ ਚ ਅੱਜ ਸੋਮਵਾਰ ਨੂੰ ਮੁੜ ਤੋਂ ਅੱਤਵਾਦੀ ਹਮਲਾ ਹੋਇਆ ਹੈ। ਇਥੇ ਅੱਤਵਾਦੀਆਂ ਨੇ ਆਈਡੀਟੀ ਧਮਾਕਾ ਕੀਤਾ। ਜਿਸ ਸਮੇਂ ਇਹ ਧਮਾਕਾ ਹੋਇਆ ਤਾਂ ਫ਼ੌਜ ਦੇ 44 ਰਾਸ਼ਟਰੀ ਰਾਈਫ਼ਲਸ ਦਾ ਵਾਹਨ ਪੁਲਵਾਮਾ ਦੇ ਅਰਿਹਲ ਪਿੰਡ ਚ ਅਰਿਹਲ-ਲੱਸੀਪੁਰਾ ਰੋਡ ਤੇ ਜਾ ਰਿਹਾ ਸੀ। ਇਸ ਹਮਲੇ ਚ 9 ਜਵਾਨ ਜ਼ਖਮੀ ਹੋਣ ਦੀ ਸੂਚਨਾ ਹੈ।

 

ਦੂਜੇ ਪਾਸੇ ਅਨੰਤਨਾਗ ਦੇ ਅਕਿੰਗਮ ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੋਮਵਾਰ ਨੂੰ ਤੋਂ ਹੀ ਮੁਕਾਬਲਾ ਜਾਰੀ ਹੈ। ਸੁਰੱਖਿਆ ਬਲਾਂ ਨੇ ਹੁਣ ਤਕ 2 ਅੱਤਵਾਦੀ ਮਾਰ ਮੁਕਾਏ ਹਨ ਜਦਕਿ ਇਸ ਮੁਕਾਬਲੇ ਚ ਫ਼ੌਜ ਦੇ ਕੈਪਟਨ ਸ਼ਹੀਦ ਹੋ ਗਏ ਹਨ।

 

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਚ ਲੰਘੇ ਬੁੱਧਵਾਰ ਨੂੰ ਅੱਤਵਾਦੀਆਂ ਨੇ ਸੀਆਰਪੀਐਫ਼ ਦੀ ਪੈਟ੍ਰੋਲਿੰਗ ਪਾਰਟੀ ਤੇ ਹਮਲਾ ਕੀਤਾ ਸੀ, ਜਿਸ ਚ 5 ਜਵਾਨ ਅਤੇ ਪੁਲਿਸ ਦੇ ਇਕ ਇੰਸਪੈਕਟਰ ਸ਼ਹੀਦ ਹੋ ਗਏ ਸਨ। ਪਹਿਲਾਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ ਫਿਰ ਗ੍ਰੇਨੇਡ ਹਮਲਾ ਕੀਤਾ ਗਿਆ ਸੀ। ਜਵਾਬੀ ਕਾਰਵਾਈ ਚ ਇਕ ਪਾਕਿਸਤਾਨੀ ਹਮਲਾਵਰ ਅੱਤਵਾਦੀ ਮਾਰਿਆ ਗਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu Kashmir An IED blast took place while a security forces vehicle was moving in Arihal Pulwama